کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਇੱਜ਼ਤ ਦੇ ਨਾਂ ਤੇ ਜ਼ਨਾਨੀਆਂ ਦਾ ਕਤਲ ਜੁਰਮ ਲਕਾਵਨ ਲਈ ਕੀਤਾ ਜਾਂਦਾ ਏ

ਇੱਜ਼ਤ ਦੇ ਨਾਂ ਤੇ ਜ਼ਨਾਨੀਆਂ ਦਾ ਕਤਲ ਜੁਰਮ ਲਕਾਵਨ ਲਈ ਕੀਤਾ ਜਾਂਦਾ ਏ

ਵਿਚਾਰ ਡੈਸਕ

September 7th, 2008

 

 

ਉਰਦਨ ਦੀ ਅਠਾਰਾਂ ਵਰ੍ਹਿਆਂ ਦੀ ਮਾਹਾ ਨੇ ਜਦੋਂ ਆਪਣੇ ਜੱਦੀ ਰੰਡੀ ਬਾਜ਼ੀ ਦੇ ਪੇਸ਼ੇ ਵਿਚੋਂ ਨਿਕਲਣ ਦਾ ਫ਼ੈਸਲਾ ਕੀਤਾ ਤੇ ਉਹਦੇ ਭਰਾ ਨੇ ਉਹਨੂੰ "ਇੱਜ਼ਤ ਦੇ ਨਾਂ ਤੇ ਕਤਲ" ਆਖ ਕੇ ਮਾਰ ਦਿੱਤਾ।

ਮਾਹਾ ਉਰਦਨ ਦੀਆਂ ਉਨ੍ਹਾਂ ਹਜ਼ਾਰਾਂ ਨਹੀਂ ਤੇ ਸੈਂਕੜੇ ਜ਼ਨਾਨੀਆਂ ਵਿਚੋਂ ਇਕ ਹੈ ਜਿਹਨਾਂ ਨੂੰ ਹਰ ਸਾਲ ਉਨ੍ਹਾਂ ਦੇ ਮਰਦ ਰਿਸ਼ਤੇ ਦਾਰ ਟੱਬਰ ਦੀ ਇੱਜ਼ਤ ਬਚਾਉਣ ਲਈ "ਇੱਜ਼ਤ ਦੇ ਨਾਂ" ਤੇ ਕਤਲ ਕਰ ਦਿੰਦੇ ਨੇਂ।

ਅਕਵਾਮ ਮੁਤਹਿਦਾ ਨੇ ਰਿਪੋਰਟ ਦਿੱਤੀ ਹੈ ਕਿ ਇਹੋ ਜਿਹੇ ਜੁਰਮ ਬਰਾਜ਼ੀਲ, ਬਰਤਾਨੀਆ, ਇਕਵਾਡੋਰ, ਹਿੰਦੁਸਤਾਨ, ਇਸਰਾਈਲ, ਇਟਲੀ, ਸਵੀਡਨ, ਤੇ ਯੂਗੰਡਾ ਵਰਗੇ ਗ਼ੈਰ ਮੁਸਲਿਮ ਮੁਲਕਾਂ ਦੇ ਨਾਲ ਨਾਲ ਮਰਾਕੋ, ਪਾਕਿਸਤਾਨ ਅਤੇ ਤੁਰਕੀ ਵਰਗੇ ਇਸਲਾਮੀ ਮੁਲਕਾਂ ਵਿਚ ਵੀ ਹੁੰਦੇ ਨੇਂ।

ਉਰਦਨ ਵਿਚ ਹਰ ਸਾਲ 15 ਤੋਂ 20 ਜ਼ਨਾਨੀਆਂ ਨੂੰ ਇੱਜ਼ਤ ਦੇ ਨਾਂ ਤੇ ਕਤਲ ਕੀਤਾ ਜਾਂਦਾ ਹੈ। ਇਸ ਸਾਰ ਹਨ ਤੀਕਰ ਅਠ ਜ਼ਨਾਨੀਆਂ ਇੱਜ਼ਤ ਦੇ ਨਾਂ ਤੇ ਕਤਲ ਹੋ ਚੁੱਕੀਆਂ ਨੇਂ। ਪਿਛਲੇ ਸਾਲ ਸਤਾਰਾਂ ਜ਼ਨਾਨੀਆਂ ਨੂੰ ਕਤਲ ਕੀਤਾ ਗਿਆ ਸੀ। ਪਰ "ਇੱਜ਼ਤ ਦੇ ਨਾਂ ਤੇ ਕਤਲ" ਇਸ ਵਸੇਬ ਵਿਚ ਜੁਰਮਾਂ ਤੇ ਪਰਦਾ ਪਾਉਣ ਲਈ ਵਰਤਿਆ ਜਾਂਦਾ ਏ।

ਜੱਜਾਂ, ਵਕੀਲਾਂ, ਲੋਕਾਂ ਹੱਕਾਂ ਲਈ ਕੰਮ ਕਰਨ ਵਾਲਿਆਂ ਅਤੇ ਸੂਝਵਾਨਾਂ ਦਾ ਵਿਚਾਰ ਹੈ ਕਿ ਇਸ ਤਰ੍ਹਾਂ ਦੇ ਬਹੁਤੇ ਕੇਸਾਂ ਵਿਚ ਜ਼ਨਾਨੀਆਂ ਬਾਰੇ ਗ਼ਲਤ ਫ਼ਹਿਮੀਆਂ ਨੂੰ ਵਿਰਾਸਤੀ ਜਾਇਦਾਦ, ਖ਼ਾਨਦਾਨੀ ਮਾਮਲੇ ਨਿਬੇੜਨ ਅਤੇ ਆਪਣੇ ਜੁਰਮਾਂ ਨੂੰ ਲੁਕਾਉਣ ਲਈ ਵਰਤਿਆ ਜਾਂਦਾ ਹੇ। ਉਰਦੁਨ ਵਿਚ ਜ਼ਨਾਨੀਆਂ ਲਈ ਕੰਮ ਕਰਨ ਵਾਲੀ ਇਕ ਸੱਥ ਦਾ ਆਖਣਾ ਹੈ ਕਿ "ਮਾਹਾ ਆਪਣੇ ਆਪ ਨੂੰ ਰੰਡੀ ਬਾਜ਼ੀ ਦੇ ਪੇਸ਼ੇ ਵਿਚੋਂ ਕੱਢਣਾ ਚਾਹੁੰਦੀ ਸੀ, ਇਸ ਲਈ ਉਹਦੇ ਭਰਾ ਨੇ ਉਹਨੂੰ ਕਤਲ ਕੀਤਾ।ਉਹਦਾ ਭਰਾ ਨਸ਼ਈ ਤੇ ਮੁਜਰਮ ਸੀ। ਭੈਣ ਨੂੰ ਕਤਲ ਕਰ ਕੇ ਉਹਨੇ ਆਖਿਆ ਕਿ ਉਹਨੇ ਖ਼ਾਨਦਾਨ ਦੀ ਇੱਜ਼ਤ ਬਚਾਉਣ ਲਈ ਉਹਨੂੰ ਮਾਰਿਆ। ਇਹ ਗੱਲ ਤੇ ਖੱਲ ਚੱਕੀ ਸੀ ਕਿ ਉਹ ਇਸ ਪੇਸ਼ੇ ਵਿਚ ਰਹੀ ਸੀ। ਇੰਜ ਉਹਦੇ ਭਰਾ ਨੂੰ ਉੱਕਾ ਦੋ ਸਾਲਾਂ ਦੀ ਕੈਦ ਹੋਈ।"


 

More