ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਅਣਖ ਲਈ ਕਤਲ ਕਰਨ ਵਾਲਿਆਂ ਦਾ ਦੋ ਰੋਜ਼ਾ ਪੁਲੀਸ ਰਿਮਾਂਡ

Posted On November - 13 - 2010

ਪੱਤਰ ਪ੍ਰੇਰਕ
ਟੋਹਾਣਾ, 12 ਨਵੰਬਰ

ਪ੍ਰੇਮ ਵਿਆਹ ਰਚਾਉਣ ਬਦਲੇ ਮਾਰ ਦਿੱਤੇ ਗਏ ਪਿੰਡ ਡੋਬੀ ਦੇ ਸੁਖਬੀਰ ਦੇ ਕਤਲ ਲਈ ਪੁਲੀਸ ਨੇ ਮ੍ਰਿਤਕ ਦੀ ਪਤਨੀ ਕਿਰਨ ਦੇ ਚਾਚੇ ਟਹਿਲ ਸਿੰਘ ਤੇ ਸਕੇ ਭਰਾ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ।
ਪੁਲੀਸ ਵੱਲੋਂ ਮੁੱਢਲੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਖਬੀਰ ਦੀ ਹੱਤਿਆ ਪਿੰਡ ਪਿੱਪਲਥਾ ਦੇ ਨੰਬਰਦਾਰ ਟਹਿਲ ਸਿੰਘ ਦੇ ਲਾਇਸੈਂਸੀ ਪਿਸਤੌਲ ਨਾਲ ਕੀਤੀ ਗਈ ਹੈ। ਪੁਲੀਸ ਜਾਂਚ ਵਿੱਚ ਅਨੇਕਾਂ ਹੋਰ ਸਨਸਨੀਖੇਜ਼ ਤੱਥ ਵੀ ਸਾਹਮਣੇ ਆਏ ਹਨ।
ਪੁਲੀਸ ਨੇ ਮੁਲਜ਼ਮਾਂ ਨੂੰ ਅੱਜ ਅੰਮ੍ਰਿਤ ਚਾਹਲੀਆਂ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਮੁਲਜ਼ਮਾਂ ਨੂੰ ਦੋ-ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਪਰਿਵਾਰ ਬਾਰੇ ਪਤਾ ਕਰਨ ਉੱਤੇ ਸਾਹਮਣੇ ਆਇਆ ਕਿ ਇਹ ਕਾਫੀ ਅਸਰ-ਰਸੂਖ਼ ਵਾਲਾ ਪਰਿਵਾਰ ਹੈ।
ਟੋਹਾਣਾ ਤੋਂ 15 ਕਿਲੋਮੀਟਰ ਦੂਰ ਫਤਿਹਾਬਾਦ ਜ਼ਿਲ੍ਹੇ ਦੀ ਸੀਮਾ ਲਾਗੇ ਪੈਂਦਾ ਪਿੰਡ ਪਿੱਪਲਥਾ ਪਾਕਿਸਤਾਨ ਤੋਂ ਆਏ ਜੱਟ ਸਿੱਖ ਪਰਿਵਾਰਾਂ ਦਾ ਪਿੰਡ ਹੈ। ਟਹਿਲ ਸਿੰਘ ਇਸ ਵੇਲੇ ਪਿੰਡ ਦਾ ਨੰਬਰਦਾਰ ਹੈ, ਜਦੋਂ ਕਿ ਪਹਿਲਾਂ ਉਹ ਪਿੰਡ ਦਾ ਸਰਪੰਚ ਵੀ ਰਹਿ ਚੁੱਕਿਆ ਹੈ। ਉਹ ਚਾਰ ਭਰਾ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ।
ਪ੍ਰੇਮ ਵਿਆਹ ਕਰਨ ਵਾਲੀ ਕਿਰਨ ਦੇ ਪਿਤਾ ਜਰਨੈਲ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਕਿਰਨ ਦਾ ਸਕਾ ਭਰਾ     ਕਤਲ ਕੇਸ ਦਾ ਮੁਲਜ਼ਮ ਹੈ। ਟਹਿਲ ਸਿੰਘ ਨੰਬਰਦਾਰ ਪਰਿਵਾਰ ਪੂਰਨ ਗੁਰਸਿੱਖ ਹੈ।


Comments Off on ਅਣਖ ਲਈ ਕਤਲ ਕਰਨ ਵਾਲਿਆਂ ਦਾ ਦੋ ਰੋਜ਼ਾ ਪੁਲੀਸ ਰਿਮਾਂਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.