ਇਸਲਾਮ 'ਚ ਅਣਖ ਲਈ ਕਤਲ ਵਾਸਤੇ ਕੋਈ ਥਾਂ ਨਹੀਂ : ਨਵਾਜ਼


You Are HerePakistan
Monday, February 29, 2016-11:03 PM

ਇਸਲਾਮਾਬਾਦ—  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਫਿਲਮ ਨਿਰਮਾਤਾ ਸ਼ਰਮੀਨ ਓਬੈਦ ਨੂੰ ਦੂਸਰੀ ਵਾਰ ਆਸਕਰ ਪੁਰਸਕਾਰ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸਲਾਮ ਵਿਚ ਅਣਖ ਲਈ ਕਤਲ (ਆਨਰ ਕਿਲਿੰਗ) ਲਈ ਕੋਈ ਥਾਂ ਨਹੀਂ।
ਪਾਕਿਸਤਾਨ ਦੀ ਅੰਤਰਰਾਸ਼ਟਰੀ ਫਿਲਮ ਨਿਰਮਾਤਾ ਸ਼ਰਮੀਨ ਨੂੰ 88ਵੇਂ ਅਕਾਦਮੀ ਪੁਰਸਕਾਰ ਸਮਾਰੋਹ ਵਿਚ ਉਨ੍ਹਾਂ ਦੀ ਡਾਕੂਮੈਂਟਰੀ ਫਿਲਮ 'ਏ ਗਰਲ ਇਨ ਦਿ ਰਿਵਰ-ਦਿ ਪ੍ਰਾਈਸ ਆ ਫਾਰਗਿਵਨੈਸ' ਲਈ ਆਸਕਰ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਸ਼ਰਮੀਨ ਨੂੰ ਇਸ ਤੋਂ ਪਹਿਲਾਂ ਵੀ ਆਸਕਰ ਪੁਰਸਕਾਰ ਮਿਲ ਚੁੱਕਾ ਹੈ।
ਪ੍ਰਧਾਨ ਮੰਤਰੀ ਨੇ ਇਕ ਬਿਆਨ ਵਿਚ ਸ਼ਰਮੀਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਣਖ ਲਈ ਕਤਲ ਕਰਨ ਵਾਲਿਆਂ ਲਈ ਇਸਲਾਮ ਵਿਚ ਕੋਈ ਥਾਂ ਨਹੀਂ। ਸ਼੍ਰੀ ਸ਼ਰੀਫ ਨੇ ਦੋਹਰਾਇਆ ਕਿ ਉਨ੍ਹਾਂ ਦੀ ਸਰਕਾਰ ਇਸ ਤਰ੍ਹਾਂ ਦੀਆਂ ਹੱਤਿਆਵਾਂ ਨੂੰ ਰੋਕਣ ਲਈ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਮੀਨ ਓਬੈਦ ਵਰਗੀਆਂ ਔਰਤਾਂ ਪਾਕਿਸਤਾਨ ਲਈ ਮਾਣ ਵਾਲੀ ਗੱਲ ਹਨ ਅਤੇ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

.