ਤਾਜਾ ਖ਼ਬਰਾਂ


ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਅੱਤਵਾਦੀ ਢੇਰ
. . .  9 minutes ago
ਜੰਮੂ, 24 ਜਨਵਰੀ - ਜੰਮੂ ਕਸ਼ਮੀਰ ਦੇ ਗਾਂਦਰਬਲ 'ਚ ਅੱਜ ਸੁਰੱਖਿਆ ਬਲਾਂ ਨਾਲ ਅੱਤਵਾਦੀਆਂ ਦੀ ਮੁੱਠਭੇੜ ਜਾਰੀ ਸੀ। ਤਾਜ਼ਾ ਖ਼ਬਰਾਂ ਮੁਤਾਬਿਕ ਇਸ ਮੁੱਠਭੇੜ 'ਚ ਦੋ ਅੱਤਵਾਦੀ ਮਾਰੇ ਗਏ...
ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਮੋਦੀ ਕਰਨਗੇ ਉਦਘਾਟਨ
. . .  44 minutes ago
ਉਧਮਪੁਰ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ 'ਚ ਏਸ਼ੀਆ ਦੀ ਸਭ ਲੰਬੀ ਟਨਲ (ਸੁਰੰਗ) ਚੇਨਾਨੀ - ਨਾਸ਼ਰੀ ਦਾ ਫਰਵਰੀ 'ਚ ਉਦਘਾਟਨ ਕਰਨਗੇ। ਇਹ ਟਨਲ 9 ਕਿਲੋਮੀਟਰ ਤੋਂ ਕੁਝ ਵੱਧ ਲੰਬੀ...
ਅਕਾਲੀ ਦਲ (ਬ) ਨੇ ਆਪਣਾ ਚੋਣ ਮਨੋਰਥ ਪੱਤਰ ਕੀਤਾ ਜਾਰੀ
. . .  about 1 hour ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਗ ਬਾਦਲ ਵਲੋਂ ਅੱਜ ਲੁਧਿਆਣਾ ਦੇ ਰੈਸੀਡੈਂਸ ਹੋਟਲ 'ਚ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਚੋਣ ਮਨੋਰਥ ਪੱਤਰ ਵਿਚ...
ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਦੋ ਨੌਜਵਾਨ ਦੀ ਮੌਤ
. . .  about 1 hour ago
ਸ਼ਾਹਬਾਜ਼ਪੁਰ (ਤਰਨ ਤਾਰਨ), 24 ਜਨਵਰੀ -(ਪਰਦੀਪ ਬੇਗੇਪੁਰ) - ਕਸਬਾ ਸ਼ਾਹਬਾਜ਼ਪੁਰ ਦੇ ਨੇੜੇ ਅੱਡਾ ਵਾਂ ਅਤੇ ਕੁਹਾੜਕਾ ਵਿਖੇ ਚੌਲਾਂ ਨਾਲ ਭਰੇ ਟਰੱਕ ਦੀ ਇਕ ਕਾਰ ਨਾਲ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ...
ਅਕਾਲੀ ਦਲ (ਬ) ਵਲੋਂ ਅੱਜ ਜਾਰੀ ਕੀਤਾ ਜਾਵੇਗਾ ਚੋਣ ਮਨੋਰਥ ਪੱਤਰ
. . .  about 1 hour ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਅਕਾਲੀ ਆਗੂ ਇਸ...
ਹਲਕਾ ਮਜੀਠੀਆ 'ਚ ਐਨ.ਆਰ.ਆਈ. ਕਰਨਗੇ ਚੋਣ ਪ੍ਰਚਾਰ
. . .  about 1 hour ago
ਅੰਮ੍ਰਿਤਸਰ, 24 ਜਨਵਰੀ - ਅੱਜ ਅੰਮ੍ਰਿਤਸਰ 'ਚ 100 ਦੇ ਕਰੀਬ ਐਨ.ਆਰ.ਆਈ. ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਪਹੁੰਚੇ ਤੇ ਉਨ੍ਹਾਂ ਦੇ ਸਵਾਗਤ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ, ਗੁਰਪ੍ਰੀਤ ਸਿੰਘ ਵੜੈਚ ਤੇ ਮਜੀਠੀਆ...
ਅੱਜ ਮੋਦੀ ਨਾਲ ਗੱਲ ਕਰਨਗੇ ਟਰੰਪ
. . .  about 2 hours ago
ਨਵੀਂ ਦਿੱਲੀ, 24 ਜਨਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਰਾਤ 11.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ...
ਕਸ਼ਮੀਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  about 3 hours ago
ਜੰਮੂ, 24 ਜਨਵਰੀ - ਜੰਮੂ ਕਸ਼ਮੀਰ ਦੇ ਗੰਦਰਬਾਲ ਇਲਾਕੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ ਤੇ ਇਹ ਅਜੇ ਵੀ ਜਾਰੀ...
ਛਾਪੇਮਾਰੀ 'ਚ ਮੰਤਰੀ ਤੇ ਮਹਿਲਾ ਕਾਂਗਰਸ ਪ੍ਰਮੁੱਖ ਤੋਂ ਮਿਲੇ 162 ਕਰੋੜ
. . .  about 3 hours ago
ਸੰਘਣੀ ਧੁੰਦ ਦੇ ਚਲਦਿਆਂ ਹਵਾਈ ਉਡਾਣਾਂ ਪ੍ਰਭਾਵਿਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਹਾੜ ਸੰਮਤ 548
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ
  •     Confirm Target Language  

ਦਿੱਲੀ / ਜੰਮੂ

ਪੰਜਾਬੀ ਅਕਾਦਮੀ ਵੱਲੋਂ ਬਾਲ ਨਾਟਕ ਤੇ ਭੰਗੜੇ-ਗਿੱ ਧੇ ਦੀ ਸਫਲ ਪੇਸ਼ਕਾਰੀ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਅਕਾਦਮੀ ਵੱਲੋਂ ਪਿਛਲੇ ਇਕ ਮਹੀਨੇ ਤੋਂ ਚੱਲ ਰਹੀ ਬਾਲ ਨਾਟਕ ਵਰਕਸ਼ਾਪ ਅਤੇ ਗਿੱਧੇ-ਭੰਗੜੇ ਦਾ ਸਮਾਪਤੀ ਸਮਾਗਮ ਬਾਲ ਰੰਗਮੰਚ ਉਤਸਵ ਸ੍ਰੀ ਰਾਮ ਸੈਂਟਰ ਫਾਰ ਆਰਟ ਐਾਡ ਕਲਚਰ ਮੰਡੀ ਹਾਊਸ ਵਿਖੇ ਕਰਵਾਇਆ ਗਿਆ | ...

ਪੂਰੀ ਖ਼ਬਰ »

ਮੈਟਰੋ ਰੇਲ ਦਾ ਕਿਰਾਇਆ ਵਧਾਉਣ ਸਮੇਂ ਆਮ ਲੋਕਾਂ ਦੀ ਜੇਬ ਦਾ ਧਿਆਨ ਰੱਖਿਆ ਜਾਵੇ-ਗਗਨਦੀਪ ਸਿੰਘ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਦਿੱਲੀ ਵਿਚ ਚਲ ਰਹੀ ਮੈਟਰੋ ਰੇਲ ਦੇ ਕਿਰਾਏ ਵਿਚ ਵਾਧੇ ਪ੍ਰਤੀ ਪਿਛਲੇ ਦਿਨਾਂ ਤੋਂ ਵਿਚਾਰ ਚਰਚਾ ਚਲ ਰਹੀ ਹੈ, ਜਿਸ ਦਾ ਫ਼ੈਸਲਾ ਉਮੀਦ ਹੈ ...

ਪੂਰੀ ਖ਼ਬਰ »

ਮੇਰੇ ਜਿਉਂਦੇ ਕੋਈ ਅਥਲੀਟ ਤਗਮਾ ਜਿੱਤ ਕੇ ਲਿਆਵੇ, ਇਹ ਮੇਰੀ ਰੀਝ-ਮਿਲਖਾ ਸਿੰਘ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦੇਸ਼ ਦੇ ਵੱਡੇ ਪਬਲੀਕੇਸ਼ਨ ਹਾਊਸ ਐੱਸ ਚਾਂਦ ਸਮੂਹ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਰੀਡ ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਮੁਹਿੰਮ ਨੂੰ ਪਦਮਸ੍ਰੀ ਮਿਲਖਾ ਸਿੰਘ ਨੇ ਭਲਸਵਾ ਸਥਿਤ ਚੰਦ ...

ਪੂਰੀ ਖ਼ਬਰ »

-ਜੰਮੂ ਕਸ਼ਮੀਰ ਵਿਧਾਨ ਸਭਾ- ਪੇਂਡੂ ਸੁਰੱਖਿਆ ਕਮੇਟੀਆਂ ਨੂੰ ਖਤਮ ਕਰਨ ਦਾ ਅਜੇ ਸਮਾਂ ਨਹੀਂ ਆਇਆ- ਸਰਕਾਰ

ਸ੍ਰੀਨਗਰ, 29 ਜੂਨ (ਮਨਜੀਤ ਸਿੰਘ)- ਜੰਮੂ ਕਸ਼ਮੀਰ ਵਿਧਾਨ ਸਭਾ 'ਚ ਸਰਕਾਰ ਨੇ ਦੱਸਿਆ ਕਿ ਅਜੇ ਪੇਂਡੂ ਸੁਰੱਖਿਆ ਕਮੇਟੀਆਂ (ਵੀ.ਡੀ.ਸੀ.) ਨੂੰ ਖਤਮ ਕਰਨ ਦੀ ਸਰਕਾਰ ਦੇ ਕੋਲ ਕੋਈ ਨੀਤੀ ਨਹੀਂ ਹੈ, ਪਰ ਇਨ੍ਹਾਂ ਦੇ ਰੋਲ ਦੀ ਸਮੇਂ-ਸਮੇਂ 'ਤੇ ਸਮੀਖਿਆ ਹੁੰਦੀ ਰਹਿੰਦੀ ਹੈ, ਜਦ ...

ਪੂਰੀ ਖ਼ਬਰ »

ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ 'ਚ ਸ਼ਾਮਿਲ

ਊਨਾ, 29 ਜੂਨ (ਹਰਪਾਲ ਸਿੰਘ ਕੋਟਲਾ)- ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਆਪਣੇ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਵਿਚ ਸ਼ਾਮਿਲ ਹੋ ਗਏ¢ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ...

ਪੂਰੀ ਖ਼ਬਰ »

ਇੰਟਰਵਿਊ 11 ਤੋਂ

ਊਨਾ, 29 ਜੂਨ (ਗੁਰਪ੍ਰੀਤ ਸਿੰਘ ਸੇਠੀ, ਹਰਪਾਲ ਸਿੰਘ ਕੋਟਲਾ)-ਟੀ. ਜੀ. ਟੀ. ਆਰਟਸ, ਟੀ. ਜੀ. ਟੀ. ਨਾਨ-ਮੈਡੀਕਲ ਤੇ ਟੀ. ਜੀ. ਟੀ. ਮੈਡੀਕਲ ਦੀ ਇੰਟਰਵਿਊ ਦੀ ਤਰੀਕ ਐਲਾਨ ਦਿੱਤੀ ਗਈ ਹੈ | ਸਿੱਖਿਆ ਉਪ-ਨਿਰਦੇਸ਼ਕ ਪ੍ਰਾਰੰਭਿਕ ਐਚ. ਆਰ. ਗੁਲੇਰੀਆ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ...

ਪੂਰੀ ਖ਼ਬਰ »

ਪਰਚੀ ਦੜਾ ਸੱਟਾ ਤੇ ਨਕਦੀ ਸਮੇਤ ਕਾਬੂ

ਊਨਾ, 29 ਜੂਨ (ਹਰਪਾਲ ਸਿੰਘ ਕੋਟਲਾ)- ਸਥਾਨਕ ਪੁਲਿਸ ਵੱਲੋਂ ਜੂਏਬਾਜ਼ੀ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ ¢ਜਾਣਕਾਰੀ ਅਨੁਸਾਰ ਪੁਲਿਸ ਥਾਣਾ ਗਗਰੇਟ ਦੇ ਮੁਲਾਜਮ ਸ਼ਾਮ ਦੇ ਸਮੇਂ ਗਸ਼ਤ ਉਤੇ ਪਿੰਡ ਟਟੇਹੜਾ ਵਿਚ ਮੌਜੂਦ ਸਨ, ਤਾਂ ਤਾਰਾ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜਾ 5 ਨੂੰ ਮਨਾਇਆ ਜਾਵੇਗਾ

ਊਨਾ, 29 ਜੂਨ (ਗੁਰਪ੍ਰੀਤ ਸਿੰਘ ਸੇਠੀ, ਹਰਪਾਲ ਸਿੰਘ ਕੋਟਲਾ)-ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 5 ਜੁਲਾਈ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪੈਟਰੋਲ ਪੰਪ ਦੇ ...

ਪੂਰੀ ਖ਼ਬਰ »

ਸਿਰੋਪਾਓ ਦਾ ਮਾਣ ਸਤਿਕਾਰ ਨਾ ਘਟਾਇਆ ਜਾਵੇ-ਸੇਠੀ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਸਿਟੀਜ਼ਨ ਕੌਾਸਲ ਦੇ ਪ੍ਰਧਾਨ ਅਵਤਾਰ ਸਿੰਘ ਸੇਠੀ ਦਾ ਕਹਿਣਾ ਹੈ ਕਿ ਕੇਸਰੀ ਰੰਗ ਦੇ ਸਿਰੋਪਾਓ ਦਾ ਮਾਣ-ਸਤਿਕਾਰ ਨਾ ਘਟਾਇਆ ਜਾਵੇ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਗੁਰਦੁਆਰਿਆਂ ਵਿਚ ਕੇਵਲ ...

ਪੂਰੀ ਖ਼ਬਰ »

ਈ.ਸੀ.ਏ. ਸਕੀਮ ਸਬੰਧੀ ਸਿਖਲਾਈ 4 ਤੋਂ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਕੂਲਾਂ ਵਿਚ ਐਕਟੀਵਿਟੀ ਬੇਸਡ ਲਰਨਿੰਗ ਯੋਜਨਾ ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਸਰਕਾਰ ਵੱਲੋਂ ਪਾਇਲਟ ਪ੍ਰਾਜੈਕਟ ਦੇ ਅਧੀਨ 50 ਤੋਂ ਜ਼ਿਆਦਾ ਮਾਡਲ ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ...

ਪੂਰੀ ਖ਼ਬਰ »

ਸਾਂਝਾ ਸਹੁੰ ਚੁੱਕ ਸਮਾਗਮ ਕੱਲ੍ਹ

ਕੁਰੂਕਸ਼ੇਤਰ/ਸ਼ਾਹਾਬਾਦ, 29 ਜੂਨ (ਜਸਬੀਰ ਸਿੰਘ ਦੁੱਗਲ)-ਰੋਟਰੀ, ਇੰਨਰਵ੍ਹੀਲ ਤੇ ਰੋਟ੍ਰੈਕਟ ਕਲੱਬ ਦਾ ਸਾਂਝਾ ਸਹੁੰ ਚੁੱਕ ਸਮਾਗਮ ਪਹਿਲੀ ਜੁਲਾਈ ਨੂੰ ਹੋਵੇਗਾ | ਪ੍ਰੋਗਰਾਮ ਦੇ ਚੇਅਰਮੈਨ ਡਾ: ਦੀਪਕ ਸ਼ਰਮਾ ਨੇ ਦੱਸਿਆ ਕਿ ਸਮਾਗਮ ਵਿਚ ਹਰਿਆਣਾ ਦੇ ਰਾਜ ਮੰਤਰੀ ...

ਪੂਰੀ ਖ਼ਬਰ »

ਖੂਨਦਾਨ ਕੈਂਪ ਲਾਇਆ

ਜੀਂਦ, 29 ਜੂਨ (ਅਜੀਤ ਬਿਊਰੋ)- ਖ਼ੂਨਣਾਨ ਪੰਦਰਵਾੜੇ ਦੀ ਲੜੀ ਤਹਿਤ ਰੈਡ ਕਰਾਸ ਭਵਨ ਵਿਚ ਇਕ ਸਵੈ ਇਛੁੱਕ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਰਕਤ ਸੰਗ੍ਰਹ ਇੰਚਾਰਜ਼ ਡਾ. ਜੇ.ਕੇ. ਮਾਨ ਨੇ ਕੀਤਾ | ਇਸ ਮੌਕੇ ਜੇ.ਸੀ. ਸੁਮਿਤ ਭਾਰਦੁਆਜ, ਮਨੀਸ਼ ਕਾਲੜਾ, ਜੇ.ਸੀ. ...

ਪੂਰੀ ਖ਼ਬਰ »

ਪੁਲਿਸ ਵੱਲੋਂ ਭਗੌੜਾ ਕਾਬੂ

ਕੁਰੂਕਸ਼ੇਤਰ, 29 ਜੂਨ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਪੁਲਿਸ ਨੇ ਭਗੌੜੇ ਬਲਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਬੁਲਾਰੇ ਨੇ ਦੱਸਿਆ ਕਿ ਪੀ.ਓ. ਸਟਾਫ ਇੰਚਾਰਜ਼ ਦੀ ਅਗਵਾਈ ਵਿਚ ਸਬ ਇੰਸਪੈਕਰ ਨਰੇਂਦਰ ਸਿੰਘ, ਹੌਲਦਾਰ ਮਹੇਂਦਰ ਸਿੰਘ ਅਤੇ ਥਾਣਾ ਸਦਰ ...

ਪੂਰੀ ਖ਼ਬਰ »

10ਵਾਂ ਸਾਂਖਿਕੀ ਦਿਵਸ ਮਨਾਇਆ

ਪਲਵਲ, 29 ਜੂਨ (ਅਜੀਤ ਬਿਊਰੋ)-ਜ਼ਿਲ੍ਹਾ ਸਾਂਖਿਕੀ ਦਫ਼ਤਰ ਵਿਚ 10ਵਾਂ ਸਾਂਖਿਕੀ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਾਂਖਿਕੀ ਅਧਿਕਾਰੀ ਲੀਲੂਰਾਮ ਜਾਂਗੜਾ ਨੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਅੰਕੜੇ ਇਕੱਠੇ ਕਰਨ ਤੇ ਵਿਸ਼ਲੇਸ਼ਣ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਬਿਨਾਂ ਨਾਲੀ ਤੋਂ ਬਣਾਈਆਂ ਜਾ ਰਹੀਆਂ ਹਨ ਗਲੀਆਂ

ਪਾਣੀਪਤ, 29 ਜੂਨ (ਅਜੀਤ ਬਿਊਰੋ)-ਵਾਰਡ ਨੰਬਰ 5 ਵਿਚ ਨਗਰ ਪਾਲਿਕਾ ਵੱਲੋਂ ਗਲੀ ਦੀ ਉਸਾਰੀ ਕੀਤੀ ਜਾ ਰਹੀ ਹੈ, ਪਰ ਪਾਣੀ ਦੀ ਨਿਕਾਸੀ ਲਈ ਨਾਲੀ ਨਹੀਂ ਬਣਾਈ ਜਾ ਰਹੀ | ਜਿਸ ਦੀ ਸ਼ਿਕਾਇਤ ਲੋਕਾਂ ਨੇ ਨਿਗਰਾਨੀ ਕਮੇਟੀ ਨੂੰ ਦਿੱਤੀ ਸੀ | ਸ਼ਿਕਾਇਤ 'ਤੇ ਕਮੇਟੀ ਦੇ ਮੈਂਬਰ ...

ਪੂਰੀ ਖ਼ਬਰ »

ਏਕ ਸ਼ਾਮ 'ਚੌਰਾ-ਚੌਰੀ ਕਾਂਡ' ਦੇ ਸ਼ਹੀਦਾਂ ਦੇ ਨਾਂਅ 3 ਨੂੰ

ਭਿਵਾਨੀ, 29 ਜੂਨ (ਅਜੀਤ ਬਿਊਰੋ)- ਪੀ.ਵੀ.ਆਰ.ਸੀ. ਮੀਡੀਆ ਐਾਡ ਐਾਟਰਟੇਨਮੈਂਟ ਤੇ ਭਾਰਤ ਰਤਨ ਡਾ: ਅੰਬੇਡਕਰ ਸਿੱਖਿਆ ਸਮਿਤੀ ਵੱਲੋਂ 3 ਜੁਲਾਈ ਨੂੰ ਟਿਬੜੇਵਾਲ ਸਭਾਗਾਰ ਵਿਚ ਸ਼ਾਮ 6 ਵਜੇ ਏਕ ਸ਼ਾਮ 'ਚੌਰਾ-ਚੌਰੀ ਕਾਂਡ' ਦੇ ਸ਼ਹੀਦਾਂ ਦੇ ਨਾਂਅ ਅਤੇ ਹੁੱਲਰ ਸਨਮਾਨ ਸਮਾਗਮ ...

ਪੂਰੀ ਖ਼ਬਰ »

ਮਹੇਸ਼ ਆਰੀਆ ਨੂੰ ਸੂਬਾ ਇੰਚਾਰਜ ਬਣਾਏ ਜਾਣ ਦਾ ਸਵਾਗਤ

ਜੀਂਦ, 29 ਜੂਨ (ਅਜੀਤ ਬਿਊਰੋ)- ਬੀ.ਟੀ.ਐਮ. ਚੌਕ 'ਤੇ ਬਹੁਜਨ ਸਮਾਜ ਪਾਰਟੀ ਦੀ ਬੈਠਕ ਹੋਈ, ਜਿਸਦੀ ਪ੍ਰਧਾਨਗੀ ਹਲਕਾ ਪ੍ਰਧਾਨ ਸੰਦੀਪ ਨਰਵਾਲ ਨੇ ਕੀਤੀ | ਮੀਟਿੰਗ ਵਿਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਤੇ ਰਾਜਾਰਾਮ ਕੌਮੀ ਮੀਤ ਪ੍ਰਧਾਨ ਤੇ ਸਾਂਸਦ ਰਾਜ ਸਭਾ ਵੱਲੋਂ ...

ਪੂਰੀ ਖ਼ਬਰ »

ਪਸ਼ੂਆਂ 'ਚ ਬਾਂਝਪਨ ਨੂੰ ਦੂਰ ਕਰਨ ਲਈ ਵਰਕਸ਼ਾਪ

ਜੀਂਦ, 29 ਜੂਨ (ਅਜੀਤ ਬਿਊਰੋ)- ਸਘਨ ਪਸ਼ੂਧਨ ਵਿਕਾਸ ਯੋਜਨਾ ਤਹਿਤ ਅੱਵਲ ਨਸਲ ਦੇ ਪਸ਼ੂ ਪਾਲਣ ਨੂੰ ਵਾਧਾ ਦੇਣ ਲਈ ਜ਼ਿਲ੍ਹੇ ਵਿਚ 233 ਪਸ਼ੂ ਮੈਡੀਕਲ ਸੰਸਥਾਵਾਂ ਕਾਰਜਸ਼ੀਲ ਹਨ | ਪਸ਼ੂ ਪਾਲਣ ਵਿਭਾਗ ਦੇ ਉਪ ਨਿਰਦੇਸ਼ਕ ਡਾ: ਆਰ.ਐਸ. ਮਲਿਕ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ...

ਪੂਰੀ ਖ਼ਬਰ »

ਸ਼ਿਵ ਮੰਦਿਰ ਅੰਧੇਰੀਆ ਬਾਗ 'ਚ ਮੈਡੀਕਲ ਕੈਂਪ

ਰਾਦੌਰ, 29 ਜੂਨ (ਅਜੀਤ ਬਿਊਰੋ)- ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਰਾਦੌਰ ਦੀ ਅਗਵਾਈ ਵਿਚ ਸ਼ਿਵ ਮੰਦਿਰ ਅੰਧੇਰੀਆ ਬਾਗ ਰਾਦੌਰ ਵਿਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਪ੍ਰੋਗਰਾਮ ਵਿਚ ਭਾਰਤ ਵਿਕਾਸ ਪ੍ਰੀਸ਼ਦ ਦੇ ਸੰਰੱਖਿਅਕ ਮਾਨਸਿੰਘ ਆਰੀਆ ਨੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਨਾਜਾਇਜ਼ ਮਾਰਕੀਟ-ਕਾਲੋਨੀ ਕੱਟਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ-ਵਿਧਾਇਕ ਮਛਰੌਲੀ

ਪਾਣੀਪਤ, 29 ਜੂਨ (ਅਜੀਤ ਬਿਊਰੋ)- ਵਿਧਾਇਕ ਰਵਿੰਦਰ ਮਛਰੌਲੀ ਨੇ ਕਿਹਾ ਕਿ ਸ਼ਹਿਰ ਵਿਚ ਵਿਕਾਸ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਤੇ ਵਿਕਾਸ ਵਿਚ ਅੜਿੱਕਾ ਪਾਉਣ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ...

ਪੂਰੀ ਖ਼ਬਰ »

ਬੱਸਾਂ ਦੇ ਕਿਰਾਏ 'ਚ ਵਾਧਾ ਕਰਕੇ ਭਾਜਪਾ ਸਰਕਾਰ ਨੇ ਆਮ ਲੋਕਾਂ ਦਾ ਲੱਕ ਤੋੜਿਆ-ਆਹੂਜਾ

ਹਿਸਾਰ, 29 ਜੂਨ (ਅਜੀਤ ਬਿਊਰੋ)- ਯੁਵਾ ਇਨੈਲੋ ਪ੍ਰਧਾਨ ਤੇ ਸੂਬਾਈ ਬੁਲਾਰੇ ਰਵੀ ਆਹੂਜਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ 12 ਫ਼ੀਸਦੀ ਵਾਧਾ ਕਰਕੇ ਆਮ ਲੋਕਾਂ ਦੀ ਕਮਰ ਤੋੜਨ ਦਾ ਕੰਮ ਕੀਤਾ ਹੈ | ਅੱਜ ਕੌਮਾਂਤਰੀ ਬਾਜ਼ਾਰ ਵਿਚ ਡੀਜ਼ਲ ਦੀ ਕੀਮਤ ਘੱਟ ...

ਪੂਰੀ ਖ਼ਬਰ »

ਕਲੈਕਟਰ ਰੇਟ ਘੱਟ ਕਰਵਾਉਣ ਲਈ ਮੰਗ ਪੱਤਰ ਸੌਾਪਿਆ

ਨਰਵਾਨਾ, 29 ਜੂਨ (ਅਜੀਤ ਬਿਊਰੋ)- ਸ਼ਹਿਰ ਦੇ ਲੋਕਾਂ ਨੇ ਜਮੀਨ ਦੇ ਕਲੈਕਟਰ ਰੇਟ ੱਟ ਕੀਤੇ ਜਾਣ ਲਈ ਐਸ.ਡੀ.ਐਮ. ਬੀਰ ਸਿੰਘ ਨੂੰ ਮੰਗ ਪੱਤਰ ਸੌਾਪਿਆ | ਸ਼ਹਿਰ ਵਾਸੀ ਕਪੂਰ ਸਿੰਘ, ਸੋਮਦੱਤ, ਸੁਨੀਲ ਢਿੱਲੋਂ, ਸੋਨੂ ਕੁਮਾਰ, ਧਰਮਵੀਰ, ਕਰਮਬੀਰ, ਮਾਇਆ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

7 ਤੱਕ ਸਾਰੀਆਂ ਡਰੇਨਾਂ ਦੀ ਸਫ਼ਾਈ ਕਰਵਾਈ ਜਾਵੇ-ਡੀ. ਸੀ.

ਜੀਂਦ, 29 ਜੂਨ (ਅਜੀਤ ਬਿਊਰੋ)-ਬਾਰਿਸ਼ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ 7 ਜੁਲਾਈ ਤੱਕ ਜ਼ਿਲ੍ਹੇ ਦੀਆਂ ਸਾਰੀ ਡਰੇਨਾਂ ਦੀ ਸਫ਼ਾਈ ਹਰ ਹਾਲ ਵਿਚ ਪੂਰੀ ਕਰਵਾਉਣਾ ਯਕੀਨੀ ਬਣਾੲਾ ਜਾਵੇ | ਨਿਰਧਾਰਤ ਸਮੇਂ ਤੋਂ ਪਹਿਲਾਂ ਸਾਰੀ ਡਰੇਨਾਂ, ਰਿੰਗ ਬੰਨਾਂ ਦਾ ਨਿਰੀਖਣ ਕੀਤਾ ...

ਪੂਰੀ ਖ਼ਬਰ »

ਹਾਂਸੀ ਦੀ ਵਾਰਡ 23 'ਚ ਸਫ਼ਾਈ ਤੇ ਸੀਵਰੇਜ ਵਿਵਸਥਾ ਦਾ ਬੁਰਾ ਹਾਲ

ਹਾਂਸੀ, 29 ਜੂਨ (ਅਜੀਤ ਬਿਊਰੋ)- ਸਰਕਾਰ ਵੱਲੋਂ ਹਾਂਸੀ ਨੂੰ ਜ਼ਿਲ੍ਹਾ ਬਣਾਉਣ ਦੀ ਤਿਆਰੀ ਹੈ, ਪਰ ਵਾਰਡ 23 ਵਿਚ ਮੁਢਲੀਆਂ ਸਹੂਲਤਾਂ ਦੀ ਘਾਟ ਹੈ | ਇਨ੍ਹਾਂ ਵਿਚਚ ਸਫ਼ਾਈ ਵਿਵਸਥਾ, ਸਟਰੀਟ ਲਾਈਟ, ਪੀਣ ਦੇ ਪਾਣੀ ਦੀ ਦਿੱਕਤ, ਸੀਵਰੇਜ ਵਿਵਸਥਾ, ਬਰਸਾਤੀ ਪਾਣੀ ਦੀ ਨਿਕਾਸੀ ਨਾ ...

ਪੂਰੀ ਖ਼ਬਰ »

ਲਘੂ ਨਾਟਕ ਰਾਹੀਂ ਨਸ਼ਿਆਂ ਖਿਲਾਫ਼ ਦਿੱਤਾ ਸੁਨੇਹਾ

ਅੰਬਾਲਾ ਸ਼ਹਿਰ, 29 ਜੂਨ (ਚਰਨਜੀਤ ਸਿੰਘ ਟੱਕਰ)- ਸਿਹਤ ਵਿਭਾਗ ਵੱਲੋਂ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿਚ ਆਈ.ਟੀ.ਆਈ. ਵਿਚ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ: ਵਿਵੇਕਸ਼ੀਲ ਮਲਹੋਤਰਾ ਨੇ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸੂਬੇ ਦੀ ਟਾਪ-10 ਸੂਚੀ 'ਚ ਸ਼ਾਮਿਲ ਹੋਇਆ ਰਜਤ

ਕੈਥਲ, 29 ਜੂਨ (ਅਜੀਤ ਬਿਊਰੋ)- ਐਮ.ਡੀ.ਐਨ. ਸਕੂਲ ਦੇ ਰਜਤ ਕੁਮਾਰ ਨੇ ਹਰਿਆਣਾ ਬੋਰਡ ਦੀ 12ਵੀਂ ਜਮਾਤ ਵਿਚ 500 ਵਿਚੋਂ 480 ਨੰਬਰ ਹਾਸਿਲ ਕਰਕੇ ਸਫਲਤਾ ਪ੍ਰਾਪਤ ਕੀਤੀ | ਹਾਲਾਂਕਿ 17 ਮਈ 2016 ਨੂੰ ਬੋਰਡ ਨੇ ਜਿਹੜਾ ਨਤੀਜਾ ਐਲਾਨ ਕੀਤਾ ਸੀ, ਉਸ ਵਿਚ ਰਜਤ ਨੂੰ 469 ਨੰਬਰ ਪ੍ਰਾਪਤ ਹੋਏ, ...

ਪੂਰੀ ਖ਼ਬਰ »

ਵਿਗਿਆਨਕ ਪ੍ਰੋ: ਪ੍ਰਸ਼ਾਤ ਚੰਦਰਾ ਮਹਾਲਾਨੋਬਿਸ ਨੂੰ ਕੀਤਾ ਯਾਦ

ਯਮੁਨਾਨਗਰ/ਜਗਾਧਰੀ, 29 ਜੂਨ (ਜੀ. ਐਸ. ਨਿਮਰ, ਜਗਜੀਤ ਸਿੰਘ)- ਰਾਸ਼ਟਰੀ ਸਾਂਖਿਕੀ ਦਿਵਸ ਮੌਕੇ ਜ਼ਿਲ੍ਹਾ ਸਾਂਖਿਕੀ ਅਧਿਕਾਰੀ ਦਫ਼ਤਰ ਵੱਲੋਂ ਮਿੰਨੀ ਸਕੱਤਰੇਤ ਵਿਚ ਹੋਏ ਪ੍ਰੋਗਰਾਮ 'ਚ ਸਾਂਖਿਕੀ ਵਿਗਿਆਨਕ ਪ੍ਰੋਫੈਸਰ ਪ੍ਰਸ਼ਾਂਤ ਚੰਦਰਾ ਮਹਾਲਾਨੋਬਿਸ ਨੂੰ ਯਾਦ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਵੱਲੋਂ 18 ਨੂੰ ਆਤਮਦਾਹ ਦੀ ਚਿਤਾਵਨੀ

ਜਲੰਧਰ, 29 ਜੂਨ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਆਤਮਦਾਹ ਦੀ ਚਿਤਾਵਨੀ ਦਿੰਦੇ ਹੋਏ ਖੁਰਾਲਗੜ੍ਹ ਵਿਖੇ ਮੱਥਾ ਟੇਕਣ ਜਾ ਰਹੀਆਂ ਸੰਗਤਾਂ 'ਤੇ ਲਾਠੀਚਾਰਜ ਪਿੱਛੋਂ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਗੁਰੂ ...

ਪੂਰੀ ਖ਼ਬਰ »

ਸੰਘਰਸ਼ ਕਮੇਟੀ ਨੇ ਸਰਕਾਰ ਦਾ ਪੁਤਲਾ ਸਾੜਿਆ

ਜਲੰਧਰ, 29 ਜੂਨ (ਜਸਪਾਲ ਸਿੰਘ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮਾਰਚ ਕਰਨ ਉਪਰੰਤ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਤੋਂ ਪਹਿਲਾਂ ਸਾਰੇ ਮੁਲਾਜ਼ਮ ਗੁਰੂ ਨਾਨਕ ...

ਪੂਰੀ ਖ਼ਬਰ »

ਮਾਮਲਾ ਕਿਡਨੀ ਕਾਂਡ ਦਾ ਵਿੱਕੀ ਨਾਲ ਜੁੜੇ ਵਿਅਕਤੀਆਂ ਨੂੰ ਵੀ ਜਾਂਚ 'ਚ ਕੀਤਾ ਜਾਵੇਗਾ ਸ਼ਾਮਿਲ

ਜਲੰਧਰ, 29 ਜੂਨ (ਚੰਦੀਪ ਭੱਲਾ)- ਦਿੱਲੀ ਦੇ ਕਿਡਨੀ ਕਾਂਡ ਮਾਮਲੇ 'ਚ ਕਾਬੂ ਕੀਤੇ ਗਏ ਸੱਤਿਆ ਪ੍ਰਕਾਸ਼ ਉਰਫ ਆਸ਼ੂ ਤਿ੍ਵੇਦੀ ਉਰਫ ਵਿੱਕੀ ਡੋਨਰ ਕੋਲੋਂ ਪੁਲਿਸ ਨੇ ਦੋ ਦਿਨ ਦੇ ਲਏ ਗਏ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਹਾਈਕੋਰਟ ਵੱਲੋਂ ਭਾਜਪਾ ਆਗੂ ਰਾਜਨ ਅੰਗੁਰਾਲ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ

ਜਲੰਧਰ, 29 ਜੂਨ (ਚੰਦੀਪ ਭੱਲਾ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਾਵਰਕਾਮ ਦੇ ਲਾਈਨਮੈਨ ਰਾਮ ਸ਼ੰਕਰ ਦੀ ਮੌਤ ਦੇ ਮਾਮਲੇ 'ਚ ਨਾਮਜ਼ਦ ਭਾਜਪਾ ਆਗੂ ਰਾਜਨ ਅੰਗੂਰਾਲ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

2017 ਵਿਧਾਨ ਸਭਾ ਚੋਣਾਂ ਲਈ ਜਲੰਧਰ ਜ਼ਿਲ੍ਹੇ 'ਚ 1830 ਪੋਲਿੰਗ ਕੇਂਦਰ ਸਥਾਪਿਤ

ਜਲੰਧਰ, 29 ਜੂਨ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਆਗਾਮੀ ਵਿਧਾਨ ਸਭਾ ਚੋਣਾਂ 2017 ਲਈ ਜਲੰਧਰ ਜ਼ਿਲ੍ਹੇ 'ਚ ਕੁੱਲ 1830 ਪੋਲਿੰਗ ਕੇਂਦਰ ਸਥਾਪਿਤ ਕੀਤੇ ਗਏ, ਜਿਸ 'ਚੋਂ ਸਭ ਤੋਂ ਵੱਧ 244 ਕੇਂਦਰ ਨਕੋਦਰ ਵਿਧਾਨ ਸਭਾ ਹਲਕੇ 'ਚ ਬਣਾਏ ਗਏ ਹਨ | ਅੱਜ ਇੱਥੇ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕਰ ਕੇ 2 ਨੂੰ ਗਿ੍ਫ਼ਤਾਰ ਕੀਤਾ

ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)- ਕਰਨਾਲ ਪੁਲਿਸ ਨੇ ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ ਮੌਕੇ 'ਤੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 66 ਪੇਟੀਆਂ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ, ਜਿਸ ਵਿਚੋਂ 42 ਪੇਟੀਆਂ 'ਤੇ ...

ਪੂਰੀ ਖ਼ਬਰ »

ਸੀ.ਪੀ.ਆਈ.(ਐਮ.) ਤੇ ਐਸ. ਐਫ.ਆਈ. ਵੱਲੋਂ ਸਮਰਥਨ

ਕੈਥਲ, (ਅਜੀਤ ਬਿਊਰੋ)- ਸੀ.ਪੀ.ਆਈ.ਐਮ. ਦੇ ਜ਼ਿਲ੍ਹਾ ਸਕੱਤਰ ਕਾ: ਪ੍ਰੇਮ ਚੰਦ ਨੇ ਬਿਜਲੀ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕੀਤਾ | ਉਨ੍ਹਾਂ ਨੇ ਸਰਕਾਰ ਵੱਲੋਂ ਲਾਏ ਗਏ ਕਾਲੇ ਕਾਨੂੰਨ ਏਸਮਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਨੇ ਭਾਜਪਾ ਸਰਕਾਰ ਦੀ ਇਸ ...

ਪੂਰੀ ਖ਼ਬਰ »

ਹਰ ਮਨੁੱਖ ਨੂੰ ਆਖਰੀ ਸਾਹ ਤੱਕ ਪ੍ਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ-ਭਾਈ ਹਰਜੀਤ ਸਿੰਘ

ਕੁਰੂਕਸ਼ੇਤਰ, ਸ਼ਾਹਾਬਾਦ, 29 ਜੂਨ (ਜਸਬੀਰ ਸਿੰਘ ਦੁੱਗਲ)- ਭਾਈ ਸਾਹਿਬ ਭਾਈ ਹਰਜੀਤ ਸਿੰਘ (ਯੂ.ਕੇ. ਵਾਲੇ) ਨੇ ਗੁਰਬਾਣੀ ਕੀਰਤਨ ਕਰਦੇ ਹੋਏ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਆਖਰੀ ਸਾਹ ਤੱਕ ਪ੍ਰਮਾਤਮਾ ਦੀ ਬੰਦਗੀ ਤੇ ਦੁਨੀਆ ਵਿਚ ਜੀਵਨ ਬਸਰ ਕਰਦੇ ਹੋਏ ਸੇਵਾ ਕਾਰਜਾਂ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਟ੍ਰੈਫਿਕ ਪੁਲਿਸ ਲਾਲੜੂ ਨੇ ਲਗਾਏ ਪੌਦੇ

ਲਾਲੜੂ, 29 ਜੂਨ (ਰਾਜਬੀਰ ਸਿੰਘ)-ਐਸ. ਐਸ. ਪੀ ਮੁਹਾਲੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ. ਪੀ ਟ੍ਰੈਫਿਕ ਹਰਵੀਰ ਸਿੰਘ ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਟ੍ਰੈਫਿਕ ਪੁਲਿਸ ਲਾਲੜੂ ਵੱਲੋਂ ਲਗਾਤਾਰ ਚਾਲਾਨ ...

ਪੂਰੀ ਖ਼ਬਰ »

ਕਾਂਗਰਸ ਅਤੇ ਅਕਾਲੀ-ਭਾਜਪਾ ਇਕ ਸਿੱਕੇ ਦੇ ਦੋ ਪਹਿਲੂ-ਧਾਲੀਵਾਲ

ਕੁਰਾਲੀ, 29 ਜੂਨ (ਹਰਪ੍ਰੀਤ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਦੀ ਸਮੀਖਿਆ ਸਬੰਧੀ ਸਥਾਨਕ ਸ਼ਹਿਰ ਵਿਚ ਪੁੱਜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ਼ ਜਸਵੀਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਕਲਾਲ ਮਾਜਰਾ ਦਾ ਕ੍ਰਿਕਟ ਟੂਰਨਾਂਮੈਂਟ ਮੀਆਂਪੁਰ ਦੀ ਟੀਮ ਨੇ ਜਿੱਤਿਆ

ਕੁਰਾਲੀ, 29 ਜੂਨ (ਬਿੱਲਾ ਅਕਾਲਗੜ੍ਹੀਆ)-ਇੱਥੋਂ ਨੇੜਲੇ ਪਿੰਡ ਕਲਾਲ ਮਾਜਰਾ ਵਿਖੇ ਸੰਤ ਬਾਬਾ ਮੁਨੀ ਜੀ ਯੂਥ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਠਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਸੰਦੀਪ ਮਾਹਲ, ਹਰਮਨ ਮਾਹਲ ਅਤੇ ਹੋਰਨਾਂ ...

ਪੂਰੀ ਖ਼ਬਰ »

ਸਿਖਲਾਈ ਅਧੀਨ ਪੀ. ਸੀ. ਐਸ. ਅਧਿਕਾਰੀਆਂ ਤੇ ਤਹਿਸੀਲਦਾਰਾਂ ਦੀ ਦੋ ਰੋਜ਼ਾ ਟੇ੍ਰਨਿੰਗ ਸਮਾਪਤ

ਖਰੜ, 29 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਸਿਖਲਾਈ ਅਧੀਨ ਪੀ. ਸੀ. ਐਸ. ਅਧਿਕਾਰੀਆਂ ਤੇ ਤਹਿਸੀਲਦਾਰਾਂ ਦੀ ਉਪ ਮੰਡਲ ਮੈਜਿਸਟੇ੍ਰਟ ਖਰੜ ਤੇ ਤਹਿਸੀਲਦਾਰ ਖਰੜ ਦੇ ਦਫ਼ਤਰਾਂ ਵਿਖੇ ਮਾਲ ਵਿਭਾਗ ਦੇ ਕੰਮਾਂ ਬਾਰੇ ਚੱਲ ਰਹੀ ਦੋ ਰੋਜ਼ਾ ...

ਪੂਰੀ ਖ਼ਬਰ »

ਲੁਧਿਆਣਾ ਤੋਂ ਆਜ਼ਾਦ ਕੌਾਸਲਰ ਦਲਜੀਤ ਸਿੰਘ ਗਰੇਵਾਲ 'ਆਪ' 'ਚ ਸ਼ਾਮਿਲ

ਚੰਡੀਗੜ੍ਹ, 29 ਜੂਨ (ਵਿਕਰਮਜੀਤ ਸਿੰਘ ਮਾਨ)- ਲੁਧਿਆਣਾ ਤੋਂ ਆਜ਼ਾਦ ਕੌਾਸਲਰ ਸ. ਦਲਜੀਤ ਸਿੰਘ ਗਰੇਵਾਲ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ¢ ਉਨ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਾ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਦੇ ਕਨਵੀਨਰ ਸ. ...

ਪੂਰੀ ਖ਼ਬਰ »

ਹਰਿਆਣਾ 'ਚ ਮਨੁੱਖੀ ਸਰੋਤ ਪ੍ਰਬੰਧਨ ਪ੍ਰਣਾਲੀ ਲਾਗੂ

ਚੰਡੀਗੜ੍ਹ 29 ਜੂਨ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਮਨੁੱਖੀ ਸਰੋਤ ਪ੍ਰਬੰਧਨ ਪ੍ਰਨਾਲੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਤਹਿਤ ਮਾਮਲਿਆਂ ਦਾ ਸਮੇਂ 'ਤੇ ਨਿਪਟਾਰਾ ਕਰਨ ਲਈ ਹਰੇਕ ਕਰਮਚਾਰੀ ਦੀ ਸਰਵਿਸ ਬੁੱਕ, ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.), ...

ਪੂਰੀ ਖ਼ਬਰ »

ਮੁੱਖ ਬਾਜ਼ਾਰ ਨੂੰ ਜੋੜਨ ਵਾਲੀ ਸੜਕ 'ਤੇ ਬਣੀਆਂ ਨਾਲੀਆਂ ਦੀ ਗੰਦੇ ਪਾਣੀ ਦੀ ਨਿਕਾਸੀ ਹੋਈ ਠੱਪ

ਕੁਰਾਲੀ, 29 ਜੂਨ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਵਿਚਲੇ ਕੌਮੀ ਮਾਰਗ ਤੋਂ ਮੁੱਖ ਬਾਜ਼ਾਰ ਨੂੰ ਜੋੜਨ ਵਾਲੀ ਸਰਕਾਰੀ ਹਸਪਤਾਲ-ਸਰਕਾਰੀ ਸਕੂਲ ਰੋਡ ਦੇ ਦੋਵੇਂ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ...

ਪੂਰੀ ਖ਼ਬਰ »

ਗਊ ਰੱਖਿਆ ਦਲ ਨੇ ਥਾਣਾ ਖਰੜ ਦੇ ਮੁਖੀ ਖਿਲਾਫ਼ ਕਈ ਘੰਟੇ ਥਾਣੇ 'ਚ ਰੱਖਣ ਦਾ ਲਾਇਆ ਦੋਸ਼

ਐੱਸ. ਏ. ਐੱਸ. ਨਗਰ, 29 ਜੂਨ (ਜਸਬੀਰ ਸਿੰਘ ਜੱਸੀ)-ਰਾਸ਼ਟਰੀ ਹਿੰਦ ਪੁੱਤਰ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਹਰਪਾਲ ਸੂਰੀਆ ਅਤੇ ਮਾਲਵਾ ਜ਼ੋਨ ਪੰਜਾਬ ਪ੍ਰਧਾਨ ਅਵਤਾਰ ਸਿੰਘ ਨੇ ਥਾਣਾ ਖਰੜ ਦੇ ਮੁਖੀ ਮਨਜੀਤ ਸਿੰਘ 'ਤੇ ਉਨ੍ਹਾਂ ਨੂੰ ਬੇਵਜ੍ਹਾ ਕਈ ਘੰਟੇ ਥਾਣੇ ਰੱਖਕੇ ...

ਪੂਰੀ ਖ਼ਬਰ »

ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ 'ਚ ਸ਼ਾਮਿਲ

ਊਨਾ, 29 ਜੂਨ (ਹਰਪਾਲ ਸਿੰਘ ਕੋਟਲਾ)- ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਆਪਣੇ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਵਿਚ ਸ਼ਾਮਿਲ ਹੋ ਗਏ¢ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ...

ਪੂਰੀ ਖ਼ਬਰ »

ਅਥਲੀਟ ਅਕਸ਼ਾਂਸ਼ ਚੱਬਾ ਨੇ ਜਿੱਤਿਆ ਸੋਨ ਤਗਮਾ

ਊਨਾ, 29 ਜੂਨ (ਹਰਪਾਲ ਸਿੰਘ ਕੋਟਲਾ)- ਬਡਹਾਲਾ ਦੇ ਵਸ਼ਿਸ਼ਟ ਪਬਲਿਕ ਸਕੂਲ ਵਿਚ ਦੇ ਖਿਡਾਰੀ ਅਕਸ਼ਾਂਸ਼ ਚੱਬਾ ਨੇ 21ਵੀਆਂ ਓਪਨ ਰਾਜ ਪੱਧਰੀ ਐਥਲੈਟਿਕ ਚੈਂਪਿਅਨਸ਼ਿਪ ਲੜਕਿਆਂ ਦੇ ਅੰਡਰ-16 ਵਰਗ ਦੀ 200 ਮੀਟਰ ਦੌੜ 'ਚ ਸੋਨ ਤਗਮਾ ਜਿੱਤ ਦੇ ਸਕੂਲ ਦਾ ਨਾਮ ਰੋਸ਼ਨ ਕੀਤਾ, ਨਾਲ ਹੀ ...

ਪੂਰੀ ਖ਼ਬਰ »

ਹਿੰਦੂ ਧਰਮ ਅਸਥਾਨਾਂ ਦੇ ਪ੍ਰਬੰਧ ਲਈ ਸਰਬ ਭਾਰਤੀ ਹਿੰਦੂ ਪ੍ਰਬੰਧ ਐਕਟ ਬਣੇ- ਸ਼ਿਵ ਸੈਨਾ

ਊਨਾ, 29 ਜੂਨ (ਹਰਪਾਲ ਸਿੰਘ ਕੋਟਲਾ)- ਸਾਰੇ ਧਰਮਾਂ ਦੇ ਧਰਮ ਅਸਥਾਨਾਂ ਦਾ ਪ੍ਰਬੰਧ ਉਨ੍ਹਾਂ ਦੇ ਹੱਥਾਂ ਵਿਚ ਹੈ, ਪਰ ਇਕ ਹਿੰਦੂ ਧਰਮ ਹੀ ਅਜਿਹਾ ਧਰਮ ਹੈ, ਜਿਸ ਦੇ ਧਰਮ ਅਸਥਾਨਾਂ ਦਾ ਪ੍ਰਬੰਧ ਸਰਕਾਰਾਂ ਦੇ ਕੋਲ ਹੈ¢ਸ਼ਿਵ ਸੈਨਾ ਹਿੰਦੁਸਤਾਨ ਜੇਕਰ ਭਵਿੱਖ ਵਿਚ ਦੇਸ਼ ਦੇ ...

ਪੂਰੀ ਖ਼ਬਰ »

ਗਊ ਤਸਕਰਾਂ ਨੇ ਪੁਲਿਸ ਤੇ ਪਿੰਡ ਵਾਸੀਆਂ 'ਤੇ ਚਲਾਈਆਂ ਗੋਲੀਆਂ, 2 ਗਿ੍ਫ਼ਤਾਰ

ਕੁਰੂਕਸ਼ੇਤਰ, 29 ਜੂਨ (ਜਸਬੀਰ ਸਿੰਘ ਦੁੱਗਲ)- ਪਿੰਡ ਕਿਰਮਚ ਨੇੜੇ ਗਊ ਤਸਕਰਾਂ ਨੇ ਪੁਲਿਸ ਟੀਮ ਤੇ ਪਿੰਡ ਵਾਸੀਆਂ 'ਤੇ ਗੋਲੀਆਂ ਚਲਾ ਦਿੱਤੀਆਂ | ਇਸ ਦੌਰਾਨ 2 ਤਸਕਰਾਂ ਨੂੰ ਕਾਬੂ ਕਰ ਲਿਆ ਗਿਆ, ਜਦਕਿ 3 ਫਰਾਰ ਹੋ ਗਏ | ਹਾਲਾਂਕਿ ਫੜੇ ਗਏ ਤਸਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ...

ਪੂਰੀ ਖ਼ਬਰ »

10 ਲੱਖ ਠੱਗਣ ਵਾਲਾ ਕਾਬੂ

ਕੁਰੂਕਸ਼ੇਤਰ, 29 ਜੂਨ (ਜਸਬੀਰ ਸਿੰਘ ਦੁੱਗਲ)- ਵਿਦੇਸ਼ ਭੇਜਣ ਦੇ ਏਵਜ ਵਿਚ 10 ਲੱਖ ਰੁਪਏ ਠੱਗੀ ਮਾਰਨ ਦਾ ਦੋਸ਼ੀ ਪੁਲਿਸ ਨੇ ਕਾਬੂ ਕਰ ਲਿਆ | ਥਾਣਾ ਸ਼ਹਿਰ ਥਾਨੇਸਰ ਵਿਚ ਰਾਮ ਲਾਲ ਪੁੱਤਰ ਸ੍ਰੀਚੰਦ ਵਾਸੀ ਘਰਾੜਸੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਨਿਸ਼ਾਨ ਸਿੰਘ, ...

ਪੂਰੀ ਖ਼ਬਰ »

ਫ਼ਿਲਮ ਤਿਆਰ ਕਰਨ ਦਾ ਝਾਂਸਾ ਦੇ ਕੇ ਹੜੱਪੇ 2.13 ਲੱਖ

ਕੁਰੂਕਸ਼ੇਤਰ, 29 ਜੂਨ (ਜਸਬੀਰ ਸਿੰਘ ਦੁੱਗਲ)- ਹਰਿਆਣਾ ਵਿਧਾਨ ਸਭਾ ਚੋਣ ਦੌਰਾਨ ਪ੍ਰਚਾਰ ਲਈ ਫ਼ਿਲਮ ਤਿਆਰ ਕਰਨ ਦਾ ਝਾਂਸਾ ਦੇ ਕੇ 2 ਲੱਖ 13 ਹਜ਼ਾਰ ਰੁਪਏ ਹੜਪ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਾਹਾਬਾਦ ਥਾਰਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਇਤਿਹਾਸਕ ਵਿਰਸੇ ਨੂੰ ਖਤਮ ਕਰਨ 'ਤੇ ਤੁਲੀ ਹੈ ਸ਼ੋ੍ਰਮਣੀ ਕਮੇਟੀ- ਭੁਪਿੰਦਰ ਸਿੰਘ

ਕੁਰੂਕਸ਼ੇਤਰ, 29 ਜੂਨ (ਜਸਬੀਰ ਸਿੰਘ ਦੁੱਗਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸਰਾਂ 100 ਸਾਲ ਦੇ ਸਿੱਖ ਇਤਿਹਾਸ ਦੀ ਚਸ਼ਮਦੀਦ ਗਵਾਹ ਹੈ | ਇਸ ਲਈ ਇਸ ਨੂੰ ਬਚਾਉਣ ...

ਪੂਰੀ ਖ਼ਬਰ »

ਭਿਵਾਨੀ ਦੇ ਪਿੰਡ ਜਮਾਲਪੁਰ 'ਚ ਅਣਖ ਖਾਤਰ ਕਤਲ ਦਾ ਸ਼ੱਕ

ਕੁਰੂਕਸ਼ੇਤਰ/ਭਿਵਾਨੀ, 29 ਜੂਨ (ਜਸਬੀਰ ਸਿੰਘ ਦੁੱਗਲ)– ਜ਼ਿਲ੍ਹਾ ਭਿਵਾਨੀ ਦੇ ਪਿੰਡ ਜਮਾਲਪੁਰ ਵਿਚ ਸ਼ੱਕੀ ਹਾਲਾਤਾਂ ਵਿਚ ਅਣਖ ਖਾਤਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਾਲਾਂਕਿ ਇਹ ਗੱਲ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ, ਪਰ ਸ਼ਿਕਾਇਤਕਰਤਾ ਮੁਤਾਬਕ ਇਹ ਮਾਮਲਾ ਅਣਖ ਖਾਤਰ ਕਤਲ ਕਰਨ ਦਾ ਹੈ | ਪੁਲਿਸ ਨੇ ਸ਼ਿਕਾਇਤ ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ | ਸ਼ਿਕਾਇਤਕਰਤਾ ਰਾਜੀਵ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਪਿੰਡ ਜਮਾਲਪੁਰ ਵਾਸੀ ਇਕ ਲੜਕੀ ਦੀ ਉਸ ਦੇ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਹੱਤਿਆ ਕਰ ਦਿੱਤੀ ਹੈ | ਸ਼ਿਕਾਇਤਕਰਤਾ ਮੁਤਾਬਕ ਦੋਸ਼ੀਆਂ ਨੇ ਸ਼ਮਸ਼ਾਨ ਘਾਟ ਵਿਚ ਪਹਿਲਾਂ ਤੋਂ ਸੜ ਰਹੀ ਚਿਤਾ 'ਤੇ ਹੀ ਲੜਕੀ ਦੀ ਲਾਸ਼ ਰੱਖ ਕੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ | ਦੱਸਿਆ ਗਿਆ ਹੈ ਕਿ ਲੜਕੀ ਕਰੀਬ 3 ਮਹੀਨੇ ਪਹਿਲਾਂ ਇਕ ਲੜਕੇ ਨਾਲ ਫ਼ਰਾਰ ਹੋ ਗਈ ਸੀ, ਜਿਸ ਨੂੰ 7–8 ਦਿਨ ਬਾਅਦ ਪਰਿਵਾਰ ਵਾਲੇ ਉਸ ਨੂੰ ਭਾਲ ਕੇ ਆਪਣੇ ਘਰ ਲੈ ਗਏ ਸਨ | ਉਦੋਂ ਤੋਂ ਉਸ ਨੂੰ ਘਰ ਵਿਚ ਬੰਧਕ ਬਣਾ ਕੇ ਰੱਖਿਆ ਜਾਂਦਾ ਸੀ | ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਲੜਕੀ ਦੀ ਹੱਤਿਆ ਕਰ ਦਿੱਤੀ ਗਈ ਤੇ ਪਿੰਡ ਵਾਸੀ ਨਰੇਸ਼ ਦੀ ਚਿਤਾ 'ਤੇ ਹੀ ਲੜਕੀ ਦੀ ਲਾਸ਼ ਨੂੰ ਰੱਖ ਦੇ ਸਾੜ ਦਿੱਤਾ ਗਿਆ | ਸ਼ਿਕਾਇਤਕਰਤਾ ਮੁਤਾਬਕ ਨਰੇਸ਼ ਦੀ ਵੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ | ਪਰ ਉਸ ਦੇ ਪਰਿਵਾਰ ਨੇ ਉਸ ਦਾ ਪੋਸਟਮਾਰਟਮ ਕਰਾਏ ਬਿਨਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ | ਬਵਾਨੀ ਖੇੜਾ ਥਾਣਾ ਇੰਚਾਰਜ਼ ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਹੱਤਿਆ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ, ਜਦਕਿ ਨਰੇਸ਼ ਦੀ ਮੌਤ ਦੇ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਡਾ: ਬੀ. ਐਸ. ਬੋਡਲਾ ਮੈਂਬਰ ਨਿਯੁਕਤ

ਕੁਰੂਕਸ਼ੇਤਰ, 29 ਜੂਨ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰ: ਕੈਲਾਸ਼ ਚੰਦਰ ਸ਼ਰਮਾ ਦੇ ਹੁਕਮਾਂ ਮੁਤਾਬਕ ਯੂਨੀਰਵਸਿਟੀ ਸਕੂਲ ਆਫ਼ ਮੈਲੇਜਮੈਂਟ ਦੇ ਪ੍ਰੋਫੈਸਰ ਡਾ: ਬੀ.ਐਸ. ਬੋਡਲਾ ਨੂੰ 2 ਸਾਲ ਲਈ ਐਕੇਡਮਿਕ ਕੌਾਸਲ ਦਾ ਮੈਂਬਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਚੰਡੀਗੜ੍ਹ, 29 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 27/30 ਨੂੰ ਵੰਡਦੀ ਸੜਕ 'ਤੇ ਮਿਊਾਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਵਾਹਨ ਦੀ ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਮੁਹੰਮਦ ਸਦਮਾ ਵਜੋਂ ਹੋਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਹਰਿਆਣਾ ਨੂੰ ਬਿਹਾਰ ਨਹੀਂ ਬਣਨ ਦਿਆਂਗੇ-ਚੌਧਰੀ ਬੂਟਾ ਸਿੰਘ

ਗੁਹਲਾ ਚੀਕਾ, 29 ਜੂਨ (ਓ. ਪੀ. ਸੈਣੀ)- ਹਰਿਆਣਾ ਨੂੰ ਅਸੀ ਬਿਹਾਰ ਨਹੀਂ ਬਣਨ ਦਿਆਂਗੇ | ਉਕਤ ਸ਼ਬਦ ਹਲਕਾ ਗੁਹਲਾ ਇਨੈਲੋ ਦੇ ਸਾਬਕਾ ਵਿਧਾਇਕ ਚੌਧਰੀ ਬੂਟਾ ਸਿੰਘ ਨੇ ਵਿਧਾਇਕ ਕੁਲਵੰਤ ਬਾਜੀਗਰ ਦੀ 12ਵੀਂ ਦੀ ਪੜ੍ਹਾਈ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਚਲਾਈ ਹਸਤਾਖਰ ...

ਪੂਰੀ ਖ਼ਬਰ »

ਖੁਦ ਦੇ ਸਿਖਲਾਈ ਕੇਂਦਰ ਹੁੰਦੇ ਹੋਏ ਵੀ ਸੈਕਟਰ ਦੇ ਰਿਹਾਇਸ਼ੀ ਇਲਾਕੇ 'ਚ ਪੁਲਿਸ ਭਰਤੀ ਕਿਉਂ ਕਰਵਾਈ-ਰਣਬੀਰ ਸ਼ਰਮਾ

ਪਿਹੋਵਾ, 29 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਲੋਕ ਸਵਰਾਜ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਆਈ.ਜੀ ਰਣਬੀਰ ਸ਼ਰਮਾ ਨੇ ਕਿਹਾ ਕਿ ਪੁਲਿਸ ਭਰਤੀ ਦੇ ਦੌਰਾਨ ਵਰਤੇ ਜਾ ਰਹੇ ਭਿ੍ਸ਼ਟਾਚਾਰ ਤੇ ਬਦਇੰਤਜਾਮੀ ਦੇ ਖਿਲਾਫ਼ ਪਾਰਟੀ 30 ਜੂਨ ਤੋਂ ਕੁਰੂਕਸ਼ੇਤਰ ਵਿਚ ਧਰਨਾ ਸ਼ੁਰੂ ...

ਪੂਰੀ ਖ਼ਬਰ »

ਕੱਪੜਾ ਚੋਰੀ ਕਰਕੇ ਭੱਜ ਰਿਹਾ ਕਾਬੂ

ਲੁਧਿਆਣਾ, 29 ਜੂਨ (ਆਹੂਜਾ)-ਸਥਾਨਕ ਰਾਹੋਂ ਰੋਡ ਤੇ ਕੱਪੜਾ ਚੋਰੀ ਕਰਕੇ ਭੱਜ ਰਹੇ ਇਕ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ | ਜਾਣਕਾਰੀ ਅਨੁਸਾਰ ਰਾਹੋਂ ਰੋਡ ਤੇ ਯੁਗੇਸ਼ਵਰ ਸੜਕ 'ਤੇ ਫੜੀ ਲਗਾ ਕੇ ਕੱਪੜਾ ਵੇਚਦਾ ਹੈ | ਅੱਜ ਯੁਗੇਸ਼ਸਵਰ ਨਾਲ ਦੀ ...

ਪੂਰੀ ਖ਼ਬਰ »

ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਨੰੂ ਦੋ ਉੱਤਮ ਪੁਰਸਕਾਰ ਮਿਲੇ

ਲੁਧਿਆਣਾ, 29 ਜੂਨ (ਸਲੇਮਪੁਰੀ)-ਮਰੀਜ਼ ਦੀ ਸੁਰੱਖਿਆ, ਸਿਖਲਾਈ ਤੇ ਡਿਵੈਲਪਮੈਂਟ ਇਨ ਹੈਲਥਕੇਅਰ ਦੇ ਖੇਤਰ ਵਿਚ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਨੂੰ ਐਕਸੀਲੈਂਸ ਪੁਰਸਕਾਰ ਮਿਲਿਆ ਹੈ | ਸੀ. ਐਮ. ਓ ਏਸ਼ੀਆ ਨਾਂਅ ਦੀ ਸੰਸਥਾ ਵੱਲੋਂ ਮੁੰਬਈ ਵਿਚ ਕਰਾਏ ਗਏ ਸਮਾਰੋਹ ...

ਪੂਰੀ ਖ਼ਬਰ »

ਸਕੂਲ 'ਚੋਂ ਸਾਮਾਨ ਚੋਰੀ

ਕਾਲਾਂਵਾਲੀ, 29 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਹੱਸੂ ਵਿਚ ਬੀਤੀ ਰਾਤ ਨੂੰ ਅਣਪਛਾਤੇ ਚੋਰ ਪਿੰਡ ਦੇ ਪ੍ਰਾਈਮਰੀ ਸਕੂਲ 'ਚੋਂ ਸਾਮਾਨ ਚੋਰੀ ਕਰਕੇ ਲੈ ਗਏ | ਚੋਰੀ ਦੀ ਇਸ ਘਟਨਾ ਦਾ ਸਟਾਫ ਮੈਬਰਾਂ ਨੂੰ ਅੱਜ ਸਵੇਰੇ ਪਤਾ ਲੱਗਾ ਜਦੋਂ ਉਹ ਸਕੂਲ ਵਿਚ ਪੁੱਜੇ, ...

ਪੂਰੀ ਖ਼ਬਰ »

ਖੇਤੀਬਾੜੀ 'ਵਰਸਿਟੀ ਵੱਲੋਂ ਸਿਖਲਾਈ ਕੈਂਪ 11 ਤੋਂ

ਟੋਹਾਣਾ, 29 ਜੂਨ (ਗੁਰਦੀਪ ਭੱਟੀ)- ਹਰਿਆਣਾ ਖੇਤੀਬਾੜੀ 'ਵਰਸਿਟੀ ਹਿਸਾਰ ਸੂਬੇ ਦੇ ਦਿਹਾਤੀ ਔਰਤਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮੱਰਥਾ ਯੋਗ ਬਣਾਉਣ ਲਈ ਸੂਬੇ ਵਿਚ ਚਲਦੇ ਖੇਤੀ ਵਿਗਿਆਨ ਕੇਦਰਾਂ ਰਾਹੀਂ ਵੱਖਰਾ ਰੁਜ਼ਗਾਰ ਅਰੰਭ ਕਰਨ ਲਈ ਟ੍ਰੇੇਨਿੰਗ ਕੈਂਪ ...

ਪੂਰੀ ਖ਼ਬਰ »

ਜੇ. ਬੀ. ਟੀ. ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ 'ਚ ਕੱਢਣਗੇ ਰੱਥ ਯਾਤਰਾ

ਟੋਹਾਣਾ, 29 ਜੂਨ (ਗੁਰਦੀਪ ਭੱਟੀ)- ਉਪ ਮੰਡਲ ਦੇ ਟੋਹਾਣਾ ਵਿਚੋਂ ਚੁਣੇ ਗਏ ਜੇ.ਬੀ.ਟੀ. ਅਧਿਆਪਕ ਜਿਹੜੇ 2 ਸਾਲਾਂ ਤੋਂ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਨੇ ਕਲਪਨਾ ਚਾਵਲਾ ਪਾਰਕ ਵਿਚ ਮੀਟਿੰਗ ਕੀਤੀ, ਤੇ ਭਵਿੱਖ ਦੇ ਸੰਘਰਸ਼ ਦੀ ਰੂਪ ਰੇਖ਼ਾ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿਤਾਂ 'ਚ ਇਤਿਹਾਸਿਕ ਫੈਸਲੇ ਕੀਤੇ-ਹਰਪਾਲ ਸਿੰਘ

ਪਿਹੋਵਾ, 29 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਭਾਜਪਾ ਪ੍ਰਦੇਸ਼ ਵਰਕਿੰਗ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਚੀਕਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਇਤਿਹਾਸਿਕ ਫੈਸਲੇ ਕੀਤੇ ਹਨ | ਹੁਣ ਛੇਤੀ ਹੀ ਸਰਕਾਰ ਸਿੱਧਾ ...

ਪੂਰੀ ਖ਼ਬਰ »

13 ਸਾਲ ਦੀ ਬੱਚੀ ਦੀ ਕਰੰਟ ਲੱਗਣ ਨਾਲ ਮੌਤ

ਅੰਬਾਲਾ ਕੈਂਟ, 29 ਜੂਨ (ਅਵਤਾਰ ਸਿੰਘ)- 13 ਸਾਲਾ ਇਕ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਜਾਣਕਾਰੀ ਮੁਤਾਬਕ ਲੜਕੀ ਕੁੰਤੀ ਕਰੀਬਨ 15 ਮਿੰਟ ਤਾਰ ਨਾਲ ਚਿਪਕੀ ਰਹੀ | ਉਸ ਨੂੰ ਇਲਾਜ਼ ਲਈ ਫੋਰੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੀ ਨੂੰ ਮਿ੍ਤਕ ਐਲਾਨ ...

ਪੂਰੀ ਖ਼ਬਰ »

ਐਸ. ਡੀ. ਐਮ. ਤੇ ਕੋਰਟ ਕੰਪਲੈਕਸ 'ਚ ਕੀਤੀ ਸਫ਼ਾਈ

ਨਰਾਇਣਗੜ੍ਹ, 29 ਜੂਨ (ਪੀ. ਸਿੰਘ)- ਸਵੱਛ ਭਾਰਤ ਮੁਹਿੰਮ ਤਹਿਤ ਐਸਆਰਐਮ ਗਲੋਬਲ ਸਿੱਖਿਆ ਸੰਸਥਾਨ ਭੂਰੇਵਾਲਾ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਐਸਡੀਐਮ ਅਤੇ ਕੋਰਟ ਕੰਪਲੈਕਸ ਵਿਚ ਸਫਾਈ ਮੁਹਿੰਮ ਤਹਿਤ ਸਾਫ-ਸਫਾਈ ਕੀਤੀ ਗਈ | ਇਸ ਤੋਂ ਇਲਾਵਾ ਕਾਲਜ ਦੇ ਸਟਾਫ਼ ਨੇ ...

ਪੂਰੀ ਖ਼ਬਰ »

ਹਰਿਆਣਾ ਇਕ-ਹਰਿਆਣਵੀਂ ਇਕ ਤਰਜ਼ 'ਤੇ ਕੰਮ ਕਰਨਾ ਚਾਹੁੰਦੀ ਹੈ ਸਰਕਾਰ-ਨਰਿੰਦਰ ਰਾਣਾ

ਨਰਾਇਣਗੜ੍ਹ, 29 ਜੂਨ (ਪੀ. ਸਿੰਘ)- ਨਿਗਰਾਨੀ ਸਮਿਤੀ ਹੁਣ ਵਿਕਾਸ ਕਾਰਜਾਂ ਦੇ ਨਜ਼ਰ ਰੱਖਣ ਦੇ ਨਾਲ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਸਵੱਛਤਾ ਮੁਹਿੰਮ ਅਜਿਹੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਅਤੇ ਇਨ੍ਹਾਂ ਤੇ ਨਜ਼ਰ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਇਸ ਬਾਰੇ ...

ਪੂਰੀ ਖ਼ਬਰ »

ਲਛਮਣ ਜੈਨ ਬਣੇ ਤੇਰਾਂਪੰਥ ਯੁਵਕ ਪ੍ਰੀਸ਼ਦ ਦੇ ਪ੍ਰਧਾਨ

ਟੋਹਾਣਾ, 29 ਜੂਨ (ਗੁਰਦੀਪ ਭੱਟੀ)- ਤੇਰਾਪੰਥ ਯੁਵਕ ਪ੍ਰੀਸ਼ਦ ਟੋਹਾਣਾ ਦੀ ਚੋਣ ਤੇਰਾਪੰਥ ਜੈਨ ਭਵਨ ਵਿਚ ਸਰਬਸਮੰਤੀ ਨਾਲ ਹੋਈ, ਜਿਸ ਦੌਰਾਨ ਲਛਮਣ ਜੈਨ ਨੂੰ ਪ੍ਰਧਾਨ, ਗੌਰਵ ਜੈਨ ਤੇ ਨੀਰਜ਼ ਜੈਨ ਨੂੰ ਮੀਤ ਪ੍ਰਧਾਨ, ਨਿੱਖਲ ਜੈਨ ਨੂੰ ਮੰਤਰੀ, ਵੀਨਿਤ ਜੈਨ ਅਤੇ ਗਣੇਸ਼ ...

ਪੂਰੀ ਖ਼ਬਰ »

ਸ਼ਕੂਰ ਬਸਤੀ 'ਚ ਬਣੇਗਾ ਮੁੱਢਲਾ ਸਿਹਤ ਕੇਂਦਰ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਦੀ ਸ਼ਕੂਰ ਬਸਤੀ (ਰਾਣੀ ਬਾਗ਼) ਵਿਚ ਨਗਰ ਨਿਗਮ ਮੁੱਢਲਾ ਸਿਹਤ ਕੇਂਦਰ ਦਾ ਨਿਰਮਾਣ ਕਰਵਾਏਗਾ | ਇਸ ਲਈ 4.7 ਕਰੋੜ ਦਾ ਖਰਚਾ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ | ਇਸ ਕੇਂਦਰ ਦੀ ਨੀਂਹ ਦਿੱਲੀ ਪ੍ਰਦੇਸ਼ ਕਾਂਗਰਸ ਦੇ ...

ਪੂਰੀ ਖ਼ਬਰ »

ਪਾਬੰਦੀਸ਼ੁਦਾ ਨਸ਼ੇ ਦੀਆਂ ਸ਼ੀਸ਼ੀਆਂ ਸਮੇਤ ਇਕ ਕਾਬੂ

ਕਾਲਾਂਵਾਲੀ, 29 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕਰੁੰਗਾਵਾਲੀ ਤੋਂ ਜ਼ਿਲ੍ਹਾ ਦੀ ਸੀ.ਆਈ.ਏ. ਸਟਾਫ ਸਿਰਸਾ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੇ ਦੌਰਾਨ ਇੱ ਵਿਅਕਤੀ ਨੂੰ 13 ਨਸ਼ੇ ਦੀਆਂ ਪਾਬੰਦੀਸ਼ੁਦਾ ਸ਼ੀਸ਼ੀਆਂ ਕੋਰੈਕਸ ਸਮੇਤ ਕਾਬੂ ਕੀਤਾ | ਫੜ੍ਹੇ ਗਏ ...

ਪੂਰੀ ਖ਼ਬਰ »

ਏਅਰਟੈਲ ਦੇ ਦਫ਼ਤਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਾਬੂ

ਟੋਹਾਣਾ, 29 ਜੂਨ (ਗੁਰਦੀਪ ਭੱਟੀ)- ਏਅਰਟੈਲ ਦੇ ਡਿਸਟਰੀ ਬਿਊਟਰ ਸੁਨੀਲ ਨਾਰੰਗ ਦੇ ਦਫ਼ਤਰ ਵਿਚ ਦਾਖਲ ਹੋ ਕੇ 3 ਲੱਖ ਦੀ ਲੁੱਟ ਕਰਨ ਦੇ ਮਸਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | 27 ਜੂਨ ਦੀ ਸ਼ਾਮ ਨੂੰ ਵਾਪਰੀ ਲੁੱਟ ਦੀ ਵਾਰਦਾਤ ...

ਪੂਰੀ ਖ਼ਬਰ »

ਖਸਤਾ ਹਾਲਤ ਚੌਕ 'ਤੇ ਨਗਰ ਪਾਲਿਕਾ ਨੇ ਚਲਵਾਈ ਜੇ. ਸੀ. ਬੀ.

ਪਿਹੋਵਾ, 28 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਗੁਹਲਾ ਰੋਡ 'ਤੇ ਤਹਿਸੀਲ ਨੇੜੇ ਬਣੇ ਬਾਬਾ ਸ੍ਰੀ ਚੰਦ ਚੌਕ ਨੂੰ ਅੱਜ ਨਗਰ ਪਾਲਿਕਾ ਵੱਲੋਂ ਜੇ.ਸੀ.ਬੀ. ਦੀ ਮਦਦ ਨਾਲ ਤੋੜਿਆ ਗਿਆ | ਨਗਰ ਪਾਲਿਕਾ ਦੇ ਐਮ.ਈ. ਰਮੇਸ਼ ਮਿੱਤਲ ਨੇ ਦੱਸਿਆ ਕਿ ਇਹ ਚੌਕ ਕਾਫੀ ਸਮੇਂ ਤੋਂ ਖਸਤਾ ...

ਪੂਰੀ ਖ਼ਬਰ »

ਐਸ. ਬੀ. ਆਈ. ਦੇ ਗਾਹਕਾਂ ਨੂੰ ਕਤਾਰ 'ਚ ਲੱਗਣ ਤੋਂ ਮਿਲੇਗੀ ਨਿਜਾਤ

ਏਲਨਾਬਾਦ, 29 ਜੂਨ (ਜਗਤਾਰ ਸਮਾਲਸਰ)- ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਆਪਣਾ ਲੈਣ-ਦੇਣ ਕਰਨ ਲਈ ਹੁਣ ਲੰਬੀਆਂ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ | ਅੱਜ ਸਥਾਨਕ ਭਾਰਤੀ ਸਟੇਟ ਬੈਂਕ ਵਿਚ ਆਨ ਲਾਈਨ ਸੀਪ (ਗਾਹਕ ਸਰਵਉਚ ਅਨੁਭਵ ਪ੍ਰੋਗਰਾਮ) ਮਸ਼ੀਨ ਸ਼ੁਰੂ ਕੀਤੀ ਗਈ | ਇਸ ...

ਪੂਰੀ ਖ਼ਬਰ »

ਮੁਨੀ ਜੀ ਦੇ ਪ੍ਰਵਚਨਾਂ ਨੂੰ ਕੌੜੇ ਇਸ ਲਈ ਕਿਹਾ ਜਾਂਦਾ, ਕਿਉਂਕਿ ਇਹ ਜਿੰਦਗੀ ਦੇ ਸੱਚ ਤੋਂ ਸਾਨੂੰ ਜਾਣੂ ਕਰਵਾਉਂਦੇ- ਵਿੱਜ

ਅੰਬਾਲਾ ਕੈਂਟ, 29 ਜੂਨ (ਅਵਤਾਰ ਸਿੰਘ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਿਸ਼ੀ-ਮੁਨੀ ਸਾਰੀ ਮਨੁੱਖ ਜਾਤੀ ਦੇ ਭਲੇ ਲਈ ਬਿਨਾਂ ਸੁਆਰਥ ਪਰਉਪਕਾਰ ਦਾ ਕੰਮ ਕਰਦੇ ਹਨ, ਤੇ ਉਨ੍ਹਾਂ ਦੇ ਪ੍ਰਵਚਨ ਸਾਨੂੰ ਸੰਸਾਰਕ ਜਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਹੁਸ਼ਿਆਰਪੁਰ ਜ਼ਮੀਨ ਘੋਟਾਲੇ ਦੇ ਪੀੜਤਾਂ ਨੂੰ ਪੰਜਾਬ ਕਾਂਗਰਸ ਕਾਨੂੰਨੀ ਸਹਾਇਤਾ ਦੇਵੇਗੀ-ਚੰਨੀ

ਹੁਸ਼ਿਆਰਪੁਰ, 29 ਜੂਨ (ਹਰਪ੍ਰੀਤ ਕੌਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਾਲ ਹੀ ਵਿਚ ਸਾਹਮਣੇ ਆਏ ਹੁਸ਼ਿਆਰਪੁਰ ਜ਼ਮੀਨ ਘੋਟਾਲੇ ਦੇ ਸਾਰੇ ਪੀੜਤਾਂ ਨੂੰ ਕਾਨੂੰਨੀ ਸਹਾਇਤਾ ਦੇਵੇਗੀ | ਅੱਜ ਪਿੱਪਲਾਂਵਾਲਾ ਵਿਖੇ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕਰਨ ਆਏ ...

ਪੂਰੀ ਖ਼ਬਰ »

ਕਸ਼ਮੀਰ ਕਾਰਨ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਬਚ ਰਿਹੈ ਭਾਰਤ-ਅਜ਼ੀਜ਼

ਇਸਲਾਮਾਬਾਦ, 29 ਜੂਨ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਹੈ ਕਿ ਕਸ਼ਮੀਰ ਤੇ ਹੋਰ ਮੁੱਦਿਆਂ 'ਤੇ ਗੱਲਬਾਤ ਤੋਂ ਬਚਣ ਲਈ ਭਾਰਤ ਪਾਕਿਸਤਾਨ ਨਾਲ ਸ਼ਾਂਤੀ ਗੱਲਬਾਤ ਕਰਨ ਤੋਂ ਬਚ ਰਿਹਾ ...

ਪੂਰੀ ਖ਼ਬਰ »

ਮੌਨਸੂਨ ਨੇ ਫੜੀ ਰਫ਼ਤਾਰ, ਦੋ-ਤਿੰਨਾਂ ਦਿਨਾਂ 'ਚ ਪਹੁੰਚੇਗਾ ਦਿੱਲੀ-ਆਈ. ਐੱਮ. ਡੀ.

ਨਵੀਂ ਦਿੱਲੀ, 29 ਜੂਨ (ਏਜੰਸੀ)- ਦੱਖਣੀ-ਪੱਛਮੀ ਮੌਨਸੂਨ ਅਗਲੇ ਦੋ-ਤਿੰਨਾਂ ਦਿਨਾਂ 'ਚ ਰਾਸ਼ਟਰੀ ਰਾਜਧਾਨੀ ਪਹੁੰਚ ਸਕਦਾ ਹੈ | ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆ 'ਚ ਮੀਂਹ ਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ | ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਪਾਰਾ ...

ਪੂਰੀ ਖ਼ਬਰ »

ਜੱਜ ਨਿੱਜੀ ਧਾਰਨਾ ਦੇ ਆਧਾਰ 'ਤੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦੇ-ਸੁਪਰੀਮ ਕੋਰਟ

ਨਵੀਂ ਦਿੱਲੀ, 29 ਜੂਨ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਜੱਜਾਂ ਦੀ ਨਿੱਜੀ ਧਾਰਨਾ ਦੇ ਆਧਾਰ 'ਤੇ ਨਿਆਂਇਕ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੇ ਅਨੁਸ਼ਾਸਨ ਤੇ ਸੰਜਮ ਦੇ ਦੋ ਸੁਨਹਿਰੇ ਗੁਣਾਂ ਦੇ ਦਾਇਰੇ 'ਚ ਕੰਮ ਕਰਨਾ ਹੁੰਦਾ ਹੈ | ...

ਪੂਰੀ ਖ਼ਬਰ »

ਬਾਲੀਵੁੱਡ 'ਚ ਮੱਲਾਂ ਮਾਰ ਰਿਹੈ ਜੰਮੂ ਦਾ ਸਿੱਖ ਨੌਜਵਾਨ

ਜੰਮੂ, 29 ਜੂਨ (ਹਰਮਹਿੰਦਰ ਸਿੰਘ) ਪਿਛਲੇ ਦਿਨੀਂ ਜੰਮੂ ਵਿਖੇ ਹੋਏ ਸਿੱਖ ਐਚੀਵਮੈਂਟ ਐਵਾਰਡ ਵਿਚ ਇਨਾਮ ਹਾਸਿਲ ਕਰਨ ਵਾਲਾ ਫ਼ਿਲਮ ਨਿਰਦੇਸ਼ਕ ਸ: ਜਨਜੋਤ ਸਿੰਘ ਜੰਮੂ ਦੇ ਇਲਾਕੇ ਗੁਰੂ ਨਾਨਕ ਨਗਰ ਦੇ ਇਕ ਸਾਧਾਰਨ ਪਰਿਵਾਰ ਦਾ ਜੰਮਪਲ ਹੈ ਜੋ 2 ਸਾਲਾਂ ਦਾ ਫ਼ਿਲਮ ਤਕਨੀਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX