ਅਣਖ ਖ਼ਾਤਰ ਕਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਣਖ ਦੀ ਖਾਤਰ ਕਤਲ ਮੁੰਡੇ-ਕੁੜੀਆਂ ਕਈ ਵਾਰੀ ਤਾਂ ਘਰ ਛੱਡ ਕੇ ਹੀ ਦੌੜ ਜਾਂਦੇ ਹਨ। ਕਈ ਵਾਰੀ ਕੋਰਟ ਮੈਰਿਜ ਕਰਵਾ ਲੈਂਦੇ ਹਨ। ਇਹੋ ਜਿਹੇ ਵਿਆਹਾਂ ਵਿੱਚ ਮਾਪਿਆਂ ਦੀ ਰਜ਼ਾਮੰਦੀ ਸ਼ਾਮਲ ਨਹੀਂ ਹੁੰਦੀ। ਜਾ ਕਿਸੇ ਲੜਕੀ ਜਾਂ ਔਰਤ ਨਾਲ ਬਲਾਤਕਾਰ ਹੋਣ ਤੇ। ਇਹੋ ਜਿਹੀਆਂ ਗੱਲਾਂ ਦੇਖ-ਸੁਣ ਕੇ ਮਾਪਿਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ। ਅਜਿਹੇ ਜੋੜਿਆਂ ਦੇ ਮਾਪੇ ਜਾਂ ਲੜਕੀ ਜਿਸ ਦਾ ਬਲਾਤਕਾਰ ਹੋਇਆ ਹੈ ਉਸ ਦੇ ਮਾਪੇ ਗੁੱਸੇ ਵਿੱਚ ਆਪਣੇ ਹੋਸ਼ ਖੋ ਬੈਠਦੇ ਹਨ ਤੇ ਪ੍ਰੇਮੀ ਜੋੜਿਆਂ ਜਾਂ ਬਲਾਤਕਾਰ ਕਰਨ ਵਾਲੇ ਲੜਕੇ ਨੂੰ ਕਤਲ ਤਕ ਕਰ ਦਿੰਦੇ ਹਨ। ਇਸ ਨੂੰ ਅਣਖ ਦੀ ਖਾਤਰ ਕਤਲ ਕਿਹਾ ਜਾਂਦਾ ਹੈ।

ਮੁੰਡੇ ਤੇ ਕੁੜੀ ਨੇ ਵੀ ਗਲਤੀ ਕੀਤੀ ਤੇ ਗਲਤੀ ਕਾਰਨ ਸਮਾਜ ਵਿੱਚ ਮਾਪਿਆਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਤਾਅਨੇ-ਮਿਹਣੇ ਸੁਣਨੇ ਪੈ ਜਾਂਦੇ ਹਨ। ਅਜਿਹੇ ਜੋੜਿਆਂ ਨੂੰ ਕਤਲ ਕਰਨਾ ਹੱਲ ਨਹੀਂ ਹੈ ਇਸ ਦੇ ਹੋਰ ਹੱਲ ਵੀ ਤਾਂ ਹੋ ਸਕਦੇ ਹਨ। ਉਨ੍ਹਾਂ ਦਾ ਵਿਆਹ ਕਰਨ ਬਾਰੇ ਵੀ ਤਾਂ ਸੋਚਿਆ ਜਾ ਸਕਦਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਵੀ ਇਹੋ ਜਿਹੇ ਕਤਲ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਬਾਰੇ ਕਿਹਾ ਹੈ ਅਤੇ ਲੜਕੇ ਲੜਕੀ ਦੀ ਰਾਖੀ ਵੀ ਕਰਨ ਨੂੰ ਕਿਹਾ। ਪੰਜਾਬ ਵਿੱਚ 2008 ਤੋਂ 2010 ਤੱਕ 34 ਅਣਖ ਦੀ ਖਾਤਰ ਕਤਲ ਹੋਏ।[1]

ਹਵਾਲੇ[ਸੋਧੋ]

  1. "Honour Killings in India". Daily Life in India. 16 June 2010. http://www.whiteindianhousewife.com/2010/06/honour-killings-in-india/. Retrieved on 3 ਸਤੰਬਰ 2010.