ਦੁਨੀਆਂ

ਸਰਬਜੀਤ ਕੌਰ ਨੂੰ ਮਿਲਿਆ ”ਬਹਾਦਰੀ ਪੁਰਸਕਾਰ”

December 13, 2013 03:32 PM

ਲੰਡਨ–    ਕਿੰਗਸਟਨ ਬਾਰੋ ਵਿੱਚ ਰਹਿਣ ਵਾਲੀ ਸਰਬਜੀਤ ਕੌਰ ਅਠਵਾਲ ਨੂੰ ਆਪਣੀ ਭਰਜਾਈ ਸੁਰਜੀਤ ਕੌਰ ਅਠਵਾਲ ਦੀ ਮੌਤ ਸਬੰਧਿਤ ਅਦਾਲਤ ਵਿੱਚ ਗਵਾਹੀ ਦੇਣ ਅਤੇ ਸਾਰੇ ਮਾਮਲੇ ਤੋਂ ਪਰਦਾ ਚੁੱਕਣ ਵਾਲੀ ਪ੍ਰਮੁੱਖ ਗਵਾਹ ਬਣੀ, ਇਸ ਕੇਸ ਵਿੱਚ ਬਹਾਦਰੀ ਨਾਲ ਗਵਾਹੀ ਦੇਣ ਅਤੇ ਸਾਰੇ ਹਾਲਾਤ ਅਦਾਲਤ ਨੂੰ ਦੱਸਣ ਕਾਰਨ ਬੀਤੇ ਦਿਨੀਂ ਬਹਾਦਰੀ ਦਾ ਐਵਾਰਡ ਦਿੱਤਾ ਗਿਆ। ਇਹ ਐਵਾਰਡ ਬੈਸਟ ਮੈਗਜ਼ੀਨ ਵੱਲੋਂ ਕਰਵਾਏ ਸਮਾਗਮ ਦੌਰਾਨ ਦਿੱਤਾ ਗਿਆ।


ਜ਼ਿਕਰਯੋਗ ਹੈ ਕਿ ਸੁਰਜੀਤ ਕੌਰ ਅਠਵਾਲ ਨਾਮ ਦੀ ਵਿਆਹੁਤਾ ਦਾ ਭਾਰਤ ਵਿੱਚ ਇੱਜ਼ਤ ਖਾਤਰ ਕਤਲ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਜ਼ਿਆਦਾ ਸੀ। ਜਿਸ ਦੀ ਮੌਤ ਦੇ ਮੁੱਖ ਜਿੰਮੇਂਵਾਰ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਜੇਲ੍ਹ ਪਹੁੰਚਾਉਣ ਲਈ ਸਰਬਜੀਤ ਕੌਰ ਦੇ ਬਿਆਨਾਂ ਨੇ ਅਹਿਮ ਰੋਲ ਅਦਾ ਕੀਤਾ ਸੀ। ਬਹਾਦਰੀ ਐਵਾਰਡ ਜੇਤੂ ਸਰਬਜੀਤ ਕੌਰ ਦਾ ਵੀ ਬਾਅਦ ਵਿੱਚ ਤਲਾਕ ਹੋ ਗਿਆ ਸੀ ਅਤੇ ਉਹ ਆਪਣੇ ਦੋ ਬੱਚਿਆਂ ਸਮੇਤ ਹੁਣ ਕਿੰਗਸਟਨ ਬਾਰੋ ਵਿੱਚ ਰਹਿ ਰਹੀ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy