ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
  • ਪੰਜਾਬ ਸਰਕਾਰ ਵੱਲੋ ਅਣਖ ਖਾਤਰ ਕਤਲ ਦੀਆ ਘਟਨਾਵਾਂ ਰੋਕਣ ਲਈ ਦਿਸ਼ਾ ਨਿਰਦੇਸ਼ ਜਾਰੀ

  • ਚੰਡੀਗੜ,  (ਜਗਦੇਵ ਸਿੰਘ)
              ਪੰਜਾਬ ਸਰਕਾਰ ਨੇ ਰਾਜ ਵਿਚ ਅਣਖ ਖਾਤਰ ਕਤਲ ਦੀਆ ਘਟਨਾਵਾਂ ਰੋਕਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੇ‘ ਦਿਸ਼ਾ ਨਿਰਦੇਸ਼  ਦੀ ਸਖਤੀ ਨਾਲ ਪਾਲਣਾ ਲਈ ਪੰਜਾਬ ਰਾਜ ਦੇ ਸਮੂਹ ਜ਼ਿਲਾ ਮੈਜਿਸਟਰੇਟਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਲਿਖਿਆ ਗਿਆ ਹੈ।
              ਬੁਲਾਰੇ ਅਨੁਸਾਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਧਮਕੀ ਦੇਣ ਵਾਲੇ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗਾੜਣ ਵਾਲੇ ਮਾਤਾ ਪਿਤਾ/ਰਿਸ਼ਤੇਦਾਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਨਵੇ- ਵਿਆਹੇ ਜੋੜਿਆਂ ਨੂੰ ਜੇਕਰ ਜੀਵਨ ਅਤੇ ਸੰਪਤੀ ਸਬੰਧੀ ਖਤਰਾ ਮਹਿਸੂਸ ਹੋਵੇ ਤਾਂ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।ਇਹ ਸੁਰੱਖਿਆ ਉਦੋ‘ ਤੱਕ ਜਾਰੀ ਰੱਖੀ ਜਾਵੇ ਜਦੋ‘ ਤੱਕ ਉਹ ਖੁੱਦ ਨੂੰ ਪੂਰੀ ਤਰਾਂ ਸੁਰਖਿਅਤ ਮਹਿਸੂਸ ਨਾ ਕਰਨ।
              ਬੁਲਾਰੇ ਨੇ ਅੱਗੇ ਦੱਸਿਆ ਕਿ ਅਜਿਹੇ ਜੋੜਿਆਂ ਨੂੰ ਉਹਨਾਂ ਦੇ ਵਿਆਹ ਤੋ- 6 ਹਫਤਿਆਂ ਤੱਕ ਉਹਨਾਂ ਦੇ ਸੁਰੱਖਿਅਤ ਜੀਵਨ ਅਤੇ ਆਜਾਦੀ ਨਾਲ ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਮੁਹੱਈਆ ਕਰਵਾਉਣ ਲਈ ਸੁਰੱਖਿਆ ਕੇ-ਦਰ ਵੀ ਸਥਾਪਿਤ ਕੀਤੇ ਗਏ ਹਨ। ਅਜਿਹੇ ਜੋੜਿਆਂ ਨੂੰ ਜ਼ਿਲਾ ਰਜਿਸਟਰਾਰ ਦੀ ਅਦਾਲਤ ਵਿਚ ਬਿਨੈ ਪੱਤਰ ਦੇਣ ‘ਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ ਅਤੇ ਉਚਿਤ ਸੁਰੱਖਿਆ ਮੁਹੱਈਆ ਕਰਵਾਉਣਾ ਸਬੰਧਤ ਕਮਿਸ਼ਨਰ/ਐਸ.ਪੀ/ਐਸ.ਐਸ.ਪੀ ਯਕੀਨੀ ਬਣਾਉਣਗੇ।
              ਤਾਜ਼ਾ ਦਿਸ਼ਾ ਨਿਰਦੇਸ਼ਾ ਅਨੁਸਾਰ ਅਜਿਹੇ ਜੋੜਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਸ਼ਾਂਤੀ ਨਾਲ ਜੀਵਨ ਜੀਣ ਦੇਣ ਲਈ ਪੁਲਿਸ ਕਮਿਸ਼ਨਰ/ ਐਸ.ਐਸ.ਪੀ ਦਫਤਰਾਂ ਵਿਚ ਵਿਸ਼ੇਸ਼ ਮਸ਼ਵਰਾ ਸੈਲ ਬਣਾਏ ਜਾਣਗੇ। ਪਿੰਡਾਂ ਵਿਚ ਗ੍ਰਾਂਮ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਬਣੇ ਵਿਸ਼ੇਸ਼ ਸੈਲ ਪ੍ਰੇਮ ਵਿਆਹ ਕਰਨ ਵਾਲੇ ਜੋੜਿਆਂ ਨਾਲ ਸਮਝੌਤਾ ਕਰਨ ਦਾ ਵਿਰੋਧ ਕਰਨ ਵਾਲੇ ਮਾਪਿਆਂ/ ਰਿਸ਼ਤੇਦਾਰਾਂ ਨੂੰ ਇਸ ਗੱਲ ਲਈ ਰਜਾਮੰਦ ਕਰਨਗੇ ਕਿ ਉਹ ਅਜਿਹੇ ਵਿਆਹਾਂ ਨੂੰ ਆਪਣੇ ਪਰਿਵਾਰ ਦੀ ਅਣਖ ਦੇ ਵਿਰੁੱਧ ਜਾਂ ਆਪਣੀ ਬੇਇਜ਼ਤੀ ਦੇ ਤੌਰ ‘ਤੇ ਨਾ ਮੰਨਣ।
              ਦਿਸ਼ਾ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੇਮੀ ਜੋੜੇ ਦੇ ਜੀਵਨ ਜੀਉਣ ਅਤੇ ਸੁਤੰਤਰਤਾ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਬਾਰੇ ਕਿਸੇ ਨੂੰ ਕਿਸੇ ਵਲੋ- ਕੋਈ ਧਮਕੀ ਨਾ ਦਿੱਤੀ ਜਾਵੇ ਕਿਉਕਿ ਇਸ ਤਰ•ਾਂ ਕਰਨ ਨਾਲ ਸਮਾਜਿਕ ਤਣਾਵ ਪੈਦਾ ਹੋਣ ਦਾ ਖਤਰਾ ਬਣ ਜਾਂਦਾ ਹੈ। ਅਜਿਹੇ ਬਾਲਗ ਪ੍ਰੇਮੀ ਜੋੜਿਆਂ ਦੇ ਖਿਲਾਫ ਧਾਰਾ 363/366/373 ਦੇ ਅਧੀਨ ਮਾਤਾ-ਪਿਤਾ, ਰਿਸ਼ਤੇਦਾਰਾਂ ਵਲੋ- ਝੂਠੇ ਕੇਸ ਨਾ ਰਜਿਸਟਰ ਕੀਤੇ ਜਾਣ ਪ੍ਰੰਤੂ ਨਾਬਾਲਿਗ ਜੋੜਿਆਂ ਦੇ ਮਾਮਲੇ ਵਿਚ ਪੁਲਿਸ ਸਖਤੀ ਨਾਲ ਕਾਰਵਾਈ ਕਰੇ।
              ਇਹ ਵੀ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਜੋੜਿਆਂ ਨੂੰ ਅਲੱਗ ਕਰਨ ਅਤੇ ਉਹਨਾਂ ਦੇ ਖਿਲਾਫ ਹਿੰਸਕ ਕਾਰਵਾਈ ਕਰਨ ਦੀਆਂ ਧਮਕੀਆਂ ਦੇਣ ਦੀ ਪ੍ਰਵਿਰਤੀ ਨਾਲ ਸਖਤੀ ਨਾਲ ਨਿਪਟਿਆ ਜਾਵੇ ।

     

    Go to TOP Top
    0 Comment(s)   Give Comment Comments   


    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
    
    SocialTwist Tell-a-Friend
    Unicode Convert Fonts Punjabi Unicode Type
    iPolls.org
  • News Views 24 Jan 2017
  • ਸਿੱਧੂ ਪੋਸਟਰਾਂ ‘ਚ ਕਾਂਗਰਸ ਦਾ ਮੁੱਖ-ਮੰਤਰੀ
  • ਸੁਖਬੀਰ ਬਾਦਲ ਦੀ M.B.A ਦੀ ਡਿਗਰੀ ਜਾਅਲੀ:- ਖਹਿਰਾ
  • ਪੰਜਾਬ ਦਾ ਭਵਿੱਖ ‘ਅਨਪੜ੍ਹ’ ਉਮੀਦਵਾਰ
  • "ਹੋਰ ਤੋਂ ਪੈਸੇ ਲੈ ਕੇ ‘ਆਪ’ ਨੂੰ ਵੋਟ ਪਾਉਣ" ਬੋਲਣ ਦੀ ਕੇਜ਼ਰੀਵਾਲ ਨੇ ਆਗਿਆ ਮੰਗੀ
  • ਅਰਦਾਸ ਦਾ ਇਤਿਹਾਸ
  • ਸਿੱਧੂ ਦੀਆਂ ਸਿੱਧੀਆਂ -22 ਦਸੰਬਰ
  • ਸਿੱਧੂ ਦੀਆਂ ਸਿੱਧੀਆਂ - ਬੁੱਧਵਾਰ
  • ਮਿਸ ਕਾਲ ਨਾਲ ਖੁੱਲੇਗਾ ਸਟਰ
  • ਡੇਰਾ ਮੁਖੀ ਖਿਲਾਫ਼ ਗੁਰਦਾਸ ਤੂਰ ਨੇ ਕਈ ਤੱਥ ਉਜਾਗਰ ਕੀਤੇ


  • ਚਿਲੀ `ਚ ਭੁਚਾਲ ਦੇ ਝਟਕੇ, ਸੁਨਾਮੀ ਦੀ ਚਿਤਾਵਨੀ ਜਾਰੀ
  • ਬਿ੍ਸਬੇਨ ਡਰੀਮਵਰਲਡ ਪਾਰਕ ਵਿਚ ਵਾਪਰੇ ਹਾਦਸੇ ਕਾਰਨ 4 ਵਿਅਕਤੀਆਂ ਦੀ ਮੌਤ
  • ਬੰਗਲਾਦੇਸ਼ ਵੀ ਸਾਰਕ ਸੰਮੇਲਨ ਵਿੱਚੋਂ ਪਿੱਛੇ ਹਟਿਆ
  • ਅੱਤਵਾਦ ਬਾਰੇ ਪਾਕਿਸਤਾਨ ਦਾ ਦੋਹਰਾ ਚਿਹਰਾ ਬੇਨਕਾਬ
  • ਸੈਕਸ ਵਰਕਰ ਕਹਿਣ ‘ਤੇ ਟ੍ਰੰਪ ਦੀ ਪਤਨੀ ਨੇ ਕੀਤਾ ਕੇਸ
  • ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਇਵਰ ਨੇ ਮਹਿਲਾ ਪਲਿਸ ਕਰਮਚਾਰੀ ਨੂੰ ਦਰੜਿਆ
  • ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਇਵਰ ਨੇ ਮਹਿਲਾ ਪਲਿਸ ਕਰਮਚਾਰੀ ਨੂੰ ਦਰੜਿਆ
  • ਬ੍ਰਿਟਿਸ਼ ਕੋਲੰਬੀਆ ਵਿਚ ਮੌਸਮ ਵਿਭਾਗ ਵੱਲੋ ਚਿਤਾਵਨੀ ਜਾਰੀ
  • ਵੈਨਕੂਵਰ ‘ਚ 30 ਸਾਲ ਪੁਰਾਣਾ ਰਿਕਾਰਡ ਤੋੜ ਰਹੀ ਹੈ ਠੰਡ
  • ਸੁਰੱਖਿਆ ਕਰਮੀਆਂ ਹੱਥੋਂ ਮਰਨ ਤੋਂ ਵਾਲ-ਵਾਲ ਬਚੀ ਬਰਤਾਨੀਆ ਦੀ ਮਹਾਰਾਣੀ


  • Facebook Activity

    Widgetize!