ਲਾਹੌਰ (ਪਾਕਿਸਤਾਨ), 12 ਜੂਨ (ਹਮਦਰਦ ਨਿਊਜ਼ ਸਰਵਿਸ) : ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਵਾਲੇ ਇੱਕ ਪਾਕਿਸਤਾਨੀ ਜੋੜੇ ਦਾ ਲਾਹੌਰ ਵਿੱਚ ਕਤਲ ਕਰ ਦਿੱਤਾ ਗਿਆ। ਸ਼ਹਿਰ ਵਿੱਚ ਇੱਕ ਹਫ਼ਤੇ ਦੇ ਅੰਦਰ ਝੂਠੀ ਸ਼ਾਨ ਲਈ ਕਤਲ ਦੀ ਇਹ ਦੂਜੀ ਘਟਨਾ ਹੈ।ਮੋਹਮੰਦ ਅਸ਼ਰਫ ਨੇ ਪਰਿਵਾਰ ਦੀ ਮਰਜ਼ੀ ਵਿਰੁੱਧ ਵਿਆਹ ਕਰਨ 'ਤੇ ਆਪਣੀ ਧੀ ਸਬਾ (22) ਅਤੇ ਜਵਾਈ ਕਰਾਮਾਤ (38) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਸ਼ਰਫ ਪੇਸ਼ੇ ਵਜੋਂ ਸਿਕਿਉਰਿਟੀ ਗਾਰਡ ਹੈ। ਉਸ ਨੇ ਵਿਆਹ ਵਿੱਚ ਮਦਦ ਕਰਨ ਵਾਲੇ ਕਰਾਮਾਤ ਦੇ ਇੱਕ ਭਰਾ ਦਾ ਵੀ ਕਤਲ ਕਰ ਦਿੱਤਾ। ਕਾਹਨਾ ਇਲਾਕੇ ਦੀ ਰਹਿਣ ਵਾਲੀ ਸਬਾ ਇੱਕ ਸਾਲ ਪਹਿਲਾਂ ਕਰਾਮਾਤ ਦੇ ਨਾਲ ਘਰੋਂ ਭੱਜ ਗਈ ਸੀ ਅਤੇ ਅਦਾਲਤ ਵਿੱਚ ਵਿਆਹ ਕਰ ਲਈ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਬਾ ਦੇ ਪਿਤਾ ਅਸ਼ਰਫ ਦੇ ਜੋੜੇ ਨੂੰ ਰਾਤ ਦੇ ਖਾਣੇ 'ਤੇ ਸੱਦਿਆ। ਵਿਆਹ ਦੇ ਮੁੱਦੇ 'ਤੇ ਤਿੱਖੀ ਬਹਿਸ ਹੋਣ ਬਾਅਦ ਉਸ ਨੇ ਗੋਲੀ ਮਾਰ ਕੇ ਉਨ੍ਹਾਂ ਦੋਵਾਂ ਦਾ ਕਤਲ ਕਰ ਦਿੱਤਾ। ਇਸ ਜੋੜੇ ਦਾ ਤਿੰਨ ਮਹੀਨੇ ਦਾ ਇੱਕ ਪੁੱਤਰ ਵੀ ਹੈ। ਹਾਲਾਂਕਿ, ਕਰਾਮਾਤ ਦੇ ਦੂਜੇ ਭਰਾ ਉਸਮਾਨ ਨੇ ਦਾਅਵਾ ਕੀਤਾ ਕਿ ਅਸ਼ਰਫ ਦਾ ਆਪਣੇ ਜਵਾਈ ਦੇ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਉੱਥੇ, ਅਸ਼ਰਫ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਹੈ ਕਿ ਉਸ ਨੇ ਆਪਣੀ ਧੀ ਅਤੇ ਜਵਾਈ ਦਾ ਕਤਲ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਕੀਤਾ ਹੈ। ਹੋਰ ਖਬਰਾਂ »