ਅਣਖ ਲਈ ਕਤਲ ਦਾ ਮਾਮਲਾ PRINT ਈ ਮੇਲ ਨਵੀਂ ਦਿੱਲੀ, 23ਜੂਨ (ਮੀਡੀਆ ਦੇਸ਼ ਪੰਜਾਬ ਬੀਊਰੋ): ਰਾਜਧਾਨੀ ਵਿਚ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਹੱਤਿਆ ਕਰਨ ਵਾਲੇ ਤਿੰਨ ਦੋਸ਼ੀਆਂ ਦੀ ਅੱਜ ਪੁਲਿਸ ਨੇ ਫੋਟੋ ਜਾਰੀ ਕਰਦਿਆਂ ਉਨ੍ਹਾਂ ਬਾਰੇ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਉਤਰ ਪੱਛਮੀ ਦਿੱਲੀ ਦੇ ਡੀ ਸੀ ਪੀ ਐਨ.ਐਸ. ਬੁੰਦੇਲਾ ਨੇ ਕਿਹਾ ਕਿ ਮਨਦੀਪ (23),। ਅੰਕਿਤ (22) ਅਤੇ ਨਕੁਲ ਉਰਫ਼ ਨਿੱਕੂ (21) ਬਾਰੇ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਤਿੰਨਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਮੋਨਿਕਾ ਅਤੇ ਕੁਲਦੀਪ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਸ਼ੋਭਾ ਦਾ ਬੀਤੇ ਐਤਵਾਰ ਕਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਲੇ ਨਕਦ ਇਨਾਮ ਦੀ ਰਾਸ਼ੀ ਤੈਅ ਨਹੀਂ ਕੀਤੀ ਗਈ ਹੈ। ਮਨਦੀਪ ਅਤੇ ਅੰਕਿਤ ਅਜੇ ਫਰਾਰਹਨ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਸ਼ੋਭਾ ਦੇ ਕਤਲ ਵਿਚ ਦੋਵੇਂ ਸ਼ਾਮਲ ਹਨ।