ਅਣਖ ਲਈ ਕਤਲ ਰੋਕਣ ਸਬੰਧੀ ਬਿੱਲ ਇਸੇ ਸੈਸ਼ਨ ਵਿਚ : ਕੇਂਦਰ ਨਵੀਂ ਦਿੱਲੀ, 05 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਝੂਠੀ ਸ਼ਾਨ ਲਈ ਦੇਸ਼ ਵਿਚ ਹੋ ਰਹੀਆਂ ਹੱਤਿਆਵਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਸੰਭਵ ਹੈ ਕਿ ਇਸੇ ਸ਼ੈਸਨ ਵਿਚ ਜਾਂ ਤਾਂ ਵਿਸ਼ੇਸ਼ ਬਿੱਲ ਲਿਆਂਦਾ ਜਾਵੇਗਾ ਅਤੇ ਜਾਂ ਭਾਰਤੀ ਦੰਡ ਵਿਧਾਨ ਵਿਚ ਸੋਧ ਕੀਤੀ ਜਾਵੇਗੀ। ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਲੋਕ ਸਭਾ ਵਿਚ ਆਨਰ ਕਿਲਿੰਗ ਦੀਆਂ ਹਾਲੀਆ ਘਟਨਾਵਾਂ ਤੋਂ ਪੈਦਾ ਹੋਈ ਸਥਿਤੀ ਬਾਰੇ ਕੰਮਿਊਨਿਸਟ ਪਾਰਟੀ ਦੇ ਗੁਰੂ ਦਾਸ ਦਾਸਗੁਪਤਾ ਦੇ ਧਿਆਨ ਦਿਵਾਓ ਮਤੇ ਦੇ ਜਵਾਬ ਵਿਚ ਕਿਹਾ ਕਿ ਇਸ ਨੂੰ ਅਣਖ ਲਈ ਕਤਲ ਕਹਿਣਾ ਅਸਲ ਵਿਚ ਬਿਲਕੁਲ ਗਲਤ ਹੈ ਕਿਉਂਕਿ ਇਹ ਸਾਡੇ ਸਮਾਜ ,ਸੰਸਦ ਅਤੇ ਦੇਸ਼ ਦਾ ਨਿਰਾਦਰ ਹੈ। ਰਾਜਦ ਆਗੂ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਮਾਨ ਗੋਤ ਵਿਚ ਵਿਆਹ ਨਾ ਹੋਣ ਦੀ ਰਵਾਇਤ ਨਾਲ ਛੇੜਛਾੜ ਕਰਨ ਦਾ ਬੇਹੱਦ ਗੰਭੀਰ ਖਮਿਆਜ਼ਾ ਭੁਗਤਣਾ ਹੋਵੇਗਾ, ਇਸ ਲਈ ਸਰਕਾਰ ਜਲਦਬਾਜ਼ੀ ਵਿਚ ਕੁੱਝ ਸਾਂਸਦਾਂ ਦੇ ਬਿਆਨਾਂ ਅਤੇ ਇਕ ਮੰਤਰੀ ਸਮੂਹ ਦੇ ਵਿਚਾਰਾਂ 'ਤੇ ਕੋਈ ਕਦਮ ਚੁੱਕਣ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਬੁਲਾ ਕੇ ਵਿਆਪਕ ਵਿਚਾਰ ਵਟਾਂਦਰਾ ਕਰੇ। ਇਸ 'ਤੇ ਚਿਦੰਬਰਮ ਨੇ ਕਿਹਾ ਕਿ ਉਹ ਖਾਪ ਪੰਚਾਇਤਾਂ ਜਾਂ ਕਿਸੇ ਪਰੰਪਰਾ ਦੇ ਪੰਗੇ ਵਿਚ ਨਹੀਂ ਪੈਣਾ ਚਾਹੁੰਦੇ। ਸਰਕਾਰ ਸਿਰਫ਼ ਇਹ ਚਾਹੁੰਦੀ ਹੈ ਕਿ ਪ੍ਰੇਮੀ ਜੋੜਿਆਂ ਦੀ ਪਰਿਵਾਰ ਦੀ ਝੂਠੀ ਸ਼ਾਨ ਦੇ ਨਾਂ 'ਤੇ ਕੀਤੀ ਗਈ ਹੱਤਿਆ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਗ੍ਰਹਿ ਮੰਤਰੀ ਨੇ ਕਿਹਾ ਕਿ ਕੋਈ ਨਵਾਂ ਬਿੱਲ ਜਾਂ ਭਾਰਤੀ ਦੰਡ ਵਿਧਾਨ ਵਿਚ ਸੋਧ ਸਬੰਧੀ ਬਿੱਲ ਸੰਸਦ ਦੇ ਇਸੇ ਸੈਸ਼ਨ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬਿੱਲ ਵਿਚ 'ਅਣਖ ਲਈ ਕਤਲ' ਨੂੰ ਪ੍ਰਭਾਸ਼ਿਤ ਕੀਤਾ ਜਾਵੇਗਾ। ਚਿਦੰਬਰਮ ਨੇ ਦੱਸਿਆ ਕਿ ਬਿੱਲ ਵਿਚ ਆਨਰ ਕਿਲਿੰਗ ਦੇ ਨਾਂ 'ਤੇ ਹੱਤਿਆ ਹੀ ਨਹੀਂ ਸਗੋਂ ਝੂਠੀ ਸ਼ਾਨ ਦੇ ਨਾਂ 'ਤੇ ਪ੍ਰੇਮੀ ਜੋੜੇ ਵਿਚੋਂ ਕਿਸੇ ਇਕ ਨੂੰ ਨੰਗਾ ਕਰਕੇ ਘੁੰਮਾਉਣਾ, ਪਿੰਡ ਤੋਂ ਬਾਹਰ ਕੱਢਣਾ ਜਾਂ ਕੁੱਟਮਾਰ ਕਰਨ ਵਰਗੇ ਅਪਰਾਧ ਵੀ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ 21ਵੀਂ ਸਦੀ ਵਿਚ ਰਹਿ