ਪੰਜਾਬ ਵਿਚ ਅਣਖ ਲਈ ਕਤਲ ਹੋਣ ਲੱਗੇ ਤਰਨਤਾਰਨ, 03 ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ)ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੋਂ ਦੇ ਲੋਕਾਂ ਨੂੰ ਅਣਖ ਵਾਲੇ ਕਿਹਾ ਜਾਂਦਾ ਹੈ। ਪਰ ਹੁਣ ਪੰਜਾਬ ਵਿਚ ਹਰਿਆਣੇ ਵਾਗੂੰ ਅਣਖ ਲਈ ਕਤਲ ਹੋਣ ਲੱਗ ਪਏ ਹਨ ਕਦੇ ਪ੍ਰੇਮੀ ਜੋੜੇ ਦਾ ਕਤਲ ਹੋ ਜਾਂਦਾ ਹੈ ਕਦੇ ਕਿਸੇ ਦਾ ਕਦੇ ਕਿਸੇ ਦਾ। ਹੁਣ ਤਰਨਤਾਰਨ ਵਿਚ ਇਕ ਬੰਦੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਕਈ ਮਹੀਨਿਆਂ ਤੋਂ ਆਪਣੇ ਆਸ਼ਕ ਦੇ ਨਾਲ ਰਹਿ ਰਹੀ ਔਰਤ ਨੂੰ ਉਸ ਦੇ ਪਤਨੀ ਨੇ ਇੱਟ ਮਾਰ ਕੇ ਮਾਰ ਦਿੱਤਾ। ਇਸ ਮੌਕੇ ਉਸ ਨੇ ਆਪਣੀ ਪਤਨੀ ਦੇ ਆਸ਼ਕ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਸੀ ਅਤੇ ਖੁਦ ਹੀ ਪੁਲਿਸ ਕੋਲ ਪੇਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧੁੰਨਾ ਦੇ ਪਰਮਜੀਤ ਦਾ ਵਿਆਹ ਕਸਬਾ ਚਲਾਂਗ ਦੀ ਇਕ ਕੁੜੀ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹੋਏ। ਪਰ ਇਸ ਤੋਂ ਬਾਅਦ ਇਸ ਜਨਾਨੀ ਦੇ ਮਲਕੀਤ ਨਾਲ ਨਜਾਇਜ਼ ਸਬੰਧ ਬਣ ਗਏ ਅਤੇ ਉਹ ਉਸ ਨਾਲ ਭੱਜ ਗਈ। ਉਹ ਗੋਇੰਦਵਾਲ ਸਾਹਿਬ ਲਖਵਿੰਦਰ ਸਿੰਘ ਦਾ ਘਰ ਕਿਰਾਏ 'ਤੇ ਲੈ ਕੇ ਰਹਿਣ ਲੱਗੇ। ਆਸ਼ਕ ਨਾਲ ਰਹਿੰਦੇ ਹੋਏ ਵੀ ਉਸ ਨੂੰ ਬੱਚਿਆਂ ਦੀ ਯਾਦ ਆ ਗਈ ਅਤੇ ਉਸ ਨੇ ਆਪਣੇ ਬੱਚਿਆਂ ਨਾਲ ਫੋਨ 'ਤੇ ਗੱਲ ਕਰ ਲਈ ਜਦੋਂ ਉਸ ਦੇ ਪਤੀ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚਿਆਂ ਰਾਹੀਂ ਇਹ ਪਤਾ ਕਰ ਲਿਆ ਕਿ ਉਹ ਰਹਿ ਕਿੱਥੇ ਫਿਰ ਪਤਨੀ ਕੋਲ ਆ ਕੇ ਇੱਟਾਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ।