ਖਾਸ ਖਬਰਾਂ ਹੁਣ ਮੋਗਾ ਦੇ ਪਿੰਡ ਮੱਲ ਕੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ - Wednesday, 04 November 2015 20:04 ਬਾਲੀ ਏਅਰਪੋਰਟ 24 ਘੰਟਿਆਂ ਲਈ ਬੰਦ - Wednesday, 04 November 2015 20:03 ਅੰਮ੍ਰਿਤਸਰ ਦੇ ਡੀ.ਸੀ. ਦਫ਼ਤਰ 'ਚ ਲੱਗੀ ਭਿਆਨਕ ਅੱਗ - Wednesday, 04 November 2015 20:03 ਪਾਕਿਸਤਾਨੀ ਗ਼ਜ਼ਲ ਗਾਇਕ ਗ਼ੁਲਾਮ ਅਲੀ ਨੇ ਦਿੱਲੀ 'ਚ ਆਪਣਾ ਸੰਗੀਤ ਸਮਾਰੋਹ ਕੀਤਾ ਰੱਦ - Wednesday, 04 November 2015 20:01 ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕੱਲ੍ਹ ਤੋਂ - Wednesday, 04 November 2015 20:00 ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ - Wednesday, 04 November 2015 19:58 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ - Tuesday, 03 November 2015 20:59 ਉਬੇਰ ਰੇਪ ਕੇਸ ਦੇ ਦੋਸ਼ੀ ਸ਼ਿਵ ਕੁਮਾਰ ਨੂੰ ਹੋਈ ਉਮਰ ਕੈਦ - Tuesday, 03 November 2015 20:58 ਪੰਥਕ ਜਥੇਬੰਦੀਆਂ ਵੱਲੋਂ ਪੰਜਾਬ 'ਚ ਥਾਂ-ਥਾਂ ਸ਼ਾਂਤਮਈ ਰੋਸ ਮਾਰਚ - Tuesday, 03 November 2015 20:57 ਅਸਹਿਣਸ਼ੀਲਤਾ ਦੇ ਖਿਲਾਫ ਸੰਸਦ ਤੋਂ ਰਾਸ਼ਟਰਪਤੀ ਭਵਨ ਤੱਕ ਕਾਂਗਰਸ ਨੇ ਕੀਤਾ ਮਾਰਚ - Tuesday, 03 November 2015 20:56 ਹਾਕੀ ਪ੍ਰੇਮ ਨੂੰ ਉਜਾਗਰ ਕਰਦੀ ਫਿਲਮ 'ਟੌਅਰ ਮਿੱਤਰਾਂ ਦੀ' ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤੋਂ ਬਾਅਦ ਪੰਜਾਬੀਆਂ ਦੀ ਸਰਦਾਰੀ ਵਾਲੀ ਰਾਸ਼ਟਰੀ ਖੇਡ 'ਹਾਕੀ' ਦੀ ਹੋ ਰਹੀ ਦੁਰਦਸ਼ਾ ਨੂੰ ਉਜਾਗਰ ਕਰਦੀ ਅਤੇ ਹਾਕੀ ਲਈ ਪਿਆਰ ਲਈ ਪ੍ਰੇਰਨਾ ਦਿੰਦੀ ਫਿਲਮ 'ਟੌਅਰ ਮਿੱਤਰਾਂ ਦੀ' ਹਿੰਦੀ ਦੀਆਂ ਮਸਾਲਾ ਫਿਲਮਾਂ ਵਾਂਗ ਹਰ ਤਰ੍ਹਾਂ ਦੇ ਮਸਾਲੇ ਨਾਲ ਭਰਪੂਰ ਫਿਲਮ ਹੈ। ਨੌਜਵਾਨ ਦਰਸ਼ਕਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਇਸ ਫਿਲਮ ਵਿਚ ਲੜਾਈ, ਮਾਰ-ਕੁਟਾਈ, ਰੋਮਾਂਸ, ਹਾਸਾ ਠੱਠਾ, ਪੌਪ ਸੰਗੀਤ, ਲੋਕ ਸੰਗੀਤ ਅਤੇ ਲੋਕ ਨਾਚ ਆਦਿ ਦਾ ਮਿਸ਼ਰਣ ਪੇਸ਼ ਕੀਤਾ ਗਿਆ ਹੈ। ਜਿੰਮੀ ਸ਼ੇਰਗਿੱਲ ਅਤੇ ਇਰੋਜ਼ ਇੰਟਰਨੈਸ਼ਨਲ ਵੱਲੋਂ ਬਣਾਈ ਗਈ ਇਸ ਫਿਲਮ ਦੇ ਨਿਰਦੇਸ਼ਕ ਨਵਨੀਤ ਸਿੰਘ ਹਨ। ਇਸ ਤੋਂ ਪਹਿਲਾਂ ਨਵਨੀਤ ਦੇ ਖਾਤੇ ਵਿਚ 'ਮੇਲ ਕਰਾਦੇ ਰੱਬਾ', 'ਧਰਤੀ' ਅਤੇ 'ਤੇਰਾ ਮੇਰਾ ਕੀ ਰਿਸ਼ਤਾ' ਵਰਗੀਆਂ ਸਫਲ ਫਿਲਮਾਂ ਪੈ ਚੁੱਕੀਆਂ ਹਨ। ਧੀਰਜ ਰਤਨ ਦੀ ਲਿਖੀ ਕਹਾਣੀ ਦੇ ਕਿਰਦਾਰਾਂ ਨੂੰ ਨਿਭਾਉਣ ਲਈ ਅਮਰਿੰਦਰ ਗਿੱਲ, ਰਣਵਿਜੈ ਸਿੰਘ, ਸੁਰਵੀਨ ਚਾਵਲਾ, ਅਮਿਤਾ ਪਾਠਕ, ਮੁਕੇਸ਼ ਰਿਸ਼ੀ, ਬੀ. ਐਨ. ਸ਼ਰਮਾ, ਬੀਨੂ ਢਿੱਲੋਂ ਅਤੇ ਰਣਵੀਰ ਰਾਣਾ ਆਦਿ ਕਲਾਕਾਰਾਂ ਨੂੰ ਲਿਆ ਗਿਆ ਹੈ। 'ਟੌਅਰ ਮਿੱਤਰਾਂ ਦੀ' ਫਿਲਮ ਦਾ ਪਹਿਲਾ ਅੱਧ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਗੁੱਟਬੰਦੀ, ਬਦਮਾਸ਼ੀ ਅਤੇ ਸਿਆਸੀ ਅਤੇ ਜ਼ਮੀਨ ਦੇ ਦਲਾਲਾਂ ਵੱਲੋਂ ਜ਼ਮੀਨਾਂ ਦੇ ਨਜਾਇਜ਼ ਕਬਜ਼ਿਆਂ ਲਈ ਨੌਜਵਾਨਾਂ ਦੇ ਇਸਤੇਮਾਲ ਕੀਤੇ ਜਾਣ ਦੀ ਪ੍ਰਵਿਰਤੀ ਨੂੰ ਵਿਖਾਇਆ ਗਿਆ ਹੈ। ਹਿੰਮਤ (ਅਮਰਿੰਦਰ ਗਿੱਲ) ਅਤੇ ਰਣਬੀਰ (ਰਣਵਿਜੈ ਸਿੰਘ) ਦਾ ਲੜਾਈ ਝਗੜਾ ਫਿਲਮ ਨੂੰ ਦਿਲਚਸਪੀ ਨਾਲ ਅੱਗੇ ਤੋਰਦਾ ਹੈ। ਕੀਰਤ (ਸੁਰਵੀਨ ਚਾਵਲਾ) ਅਤੇ ਸੀਰਤ (ਅਮਿਤਾ ਪਾਠਕ) ਦੋਵੇਂ ਭੈਣਾਂ ਵੱਲੋਂ ਇਨ੍ਹਾਂ ਨੂੰ ਪਿਆਰ ਕਰਨਾ ਫਿਲਮ ਦੀ ਦਿਲਚਸਪੀ ਨੂੰ ਹੋਰ ਗੂੜ੍ਹਾ ਕਰਦਾ ਹੈ। ਬੀ. ਐਨ. ਸ਼ਰਮਾ ਅਤੇ ਬੀਨੂੰ ਢਿੱਲੋਂ ਦੇ ਸੰਵਾਦ ਜਿੱਥੇ ਕਹਾਣੀ ਨੂੰ ਅੱਗੇ ਤੋਰਦੇ ਹਨ, ਉਥੇ ਫਿਲਮ ਵਿਚ ਹਾਸਰਸ ਵੀ ਪੈਦਾ ਕਰਦੇ ਹਨ। ਫਿਲਮ ਦਾ ਪਹਿਲਾ ਅੱਧ ਦਰਸ਼ਕ ਨੂੰ ਪ੍ਰਕਰਨਹੀਣ ਹੀ ਲੱਗਦਾ ਹੈ। ਇਸ ਵਿਚ ਸਿਵਾਏ ਲੜਾਈ, ਮਾਰ-ਕੁਟਾਈ ਦੇ ਕੁਝ ਵੀ ਨਜ਼ਰ ਨਹੀਂ ਆਉਂਦਾ। ਅੱਧ ਤੋਂ ਬਾਅਦ ਫਿਲਮ ਵਿਚ ਦਰਬਾਰੇ ਦੇ ਰੂਪ ਵਿਚ ਮੁਕੇਸ਼ ਰਿਸ਼ੀ ਪ੍ਰਵੇਸ਼ ਕਰਦਾ ਹੈ ਜੋ ਹਰ ਹੀਲੇ ਹਾਕੀ ਨੂੰ ਪ੍ਰਫੁੱਲਿਤ ਕਰਨ ਦਾ ਖਾਹਿਸ਼ਮੰਦ ਹੈ। ਜਿਸ ਥਾਂ ਤੇ ਉਹ ਹਾਕੀ ਸਟੇਡੀਅਮ ਉਸਾਰਨਾ ਚਾਹੁੰਦਾ ਹੈ, ਉਸ ਥਾਂ ਉਤੇ ਜੋਰਾਵਰ ਜਿਹੇ ਸਿਆਸੀ ਤੌਰ ਤੇ ਤਾਕਤਵਰ ਬੰਦੇ ਕਰਜ਼ਾ ਕਰਨਾ ਚਾਹੁੰਦੇ ਹਨ। ਜ਼ਮੀਨ ਦੇ ਕਬਜ਼ੇ ਦੀ ਇੱਛਾ ਨੂੰ ਲੈ ਕੇ ਹਿੰਮਤ ਅਤੇ ਰਣਬੀਰ ਵੀ ਉਥੇ ਪਹੁੰਚ ਜਾਂਦੇ ਹਨ। ਦਰਬਾਰੇ (ਮੁਕੇਸ਼ ਰਿਸ਼ੀ) ਦੇ ਨੌਕਰ ਦੇ ਰੂਪ ਵਿਚ ਰਾਣਾ ਰਣਬੀਰ ਆਪਣੀ ਕਲਾ ਦੀ ਛਾਪ ਛੱਡਣ ਵਿਚ ਕਾਮਯਾਬ ਹੁੰਦਾ ਹੈ। ਦਰਬਾਰੇ ਦਾ ਹਾਕੀ ਪ੍ਰੇਮ ਹਿੰਮਤ ਅਤੇ ਰਣਬੀਰ ਨੂੰ ਮਾਨਸਿਕ ਤੌਰ 'ਤੇ ਬਦਲ ਕੇ ਰੱਖ ਦਿੰਦਾ ਹੈ। ਦਰਬਾਰੇ ਦੇ ਕਤਲ ਤੋਂ ਬਾਅਦ ਦੋਵੇਂ ਨੌਜਵਾਨ ਹਾਕੀ ਸਟੇਡੀਅਮ ਬਣਾਉਣ ਲਈ ਜੱਦੋਜਹਿਦ ਕਰਦੇ ਹਨ। ਫੇਸਬੁਕ ਅਤੇ ਮੋਬਾਇਲ ਐਸ ਐਮ ਐਸ ਵਰਗੀਆਂ ਨਵੀਆਂ ਤਕਨੀਕਾਂ ਵਰਤ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਦੇ ਹਨ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ। ਮੁਕੇਸ਼ ਰਿਸ਼ੀ ਦੇ ਮੂੰਹੋਂ ਬੁਲਾਏ ਸੰਵਾਦ ਹਾਕੀ ਅੇਤ ਹਾਕੀ ਖਿਡਾਰੀਆਂ ਦੀ ਦਸ਼ਾ ਨੂੰ ਬਾਖੂਬੀ ਬਿਆਨ ਕਰਦੇ ਹਨ। ਫਿਲਮ ਦਾ ਸੰਗੀਤ ਜੈਦੇਵ ਨੇ ਦਿੱਤਾ ਹੈ। ਅਮਰਿੰਦਰ ਗਿੱਲ ਦੇ ਗਾਏ ਗਾਣਿਆਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਇਕ ਗਾਣੇ ਵਿਚ ਜਪੁਜੀ ਖਹਿਰਾ ਵੀ ਹਾਜ਼ਰੀ ਲਵਾ ਗਈ। ਫਿਲਮ ਦੀ ਕਹਾਣੀ ਅਤੇ ਸਕਰੀਨ ਦਾ ਲਿਖਾਰੀ ਧੀਰਜ ਰਤਨ ਦੀ ਕਾਮਯਾਬੀ ਵਿਚ ਇਯ ਗੱਲ ਵਿਚ ਹੈ ਕਿ ਉਸਨੇ ਫਿਲਮ ਵਿਚ ਜਿੱਥੇ ਰਾਸ਼ਟਰੀ ਖੇਡ ਹਾਕੀ ਲਈ ਇਕ ਸੁਨੇਹਾ ਦਿੱਤਾ ਹੈ, ਉਥੇ ਉਸਨੇ 'ਮਿੱਤਰਾਂ ਦੀ ਟੋਅਰ' ਨੂੰ ਮੁੜ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। 'ਮੁਕੇਸ਼ ਰਿਸ਼ੀ' ਜਿੰਨਾ ਚਿਰ ਫਿਲਮ ਵਿਚ ਰਿਹਾ, ਉਨਾ ਚਿਰ ਪੂਰੀ ਤਰ੍ਹਾਂ ਛਾਇਆ ਰਿਹਾ। ਰਣਵਿਜੈ ਵੀ ਕਈ ਥਾਵਾਂ 'ਤੇ ਅਮਰਿੰਦਰ ਗਿੱਲ ਨੂੰ ਐਕਟਿੰਗ ਵਿਚ ਪਛਾੜ ਗਿਆ। ਬੀ. ਐਨ. ਸ਼ਰਮਾ ਓਵਰ ਐਕਟਿੰਗ ਦੀ ਮਾੜੀ ਆਦਤ ਦਾ ਸ਼ਿਕਾਰ ਹੈ। ਹਾਸ ਕਲਾਕਾਰਾਂ ਵਿਚੋਂ ਰਾਣਾ ਰਣਬੀਰ ਨੰਬਰ ਲੈ ਗਿਆ। ਜੇ ਇਕ ਦੋ ਗਾਣੇ ਹੋਰ ਵੀ ਫਿਲਮ ਵਿਚ ਆ ਜਾਂਦੇ ਤਾਂ ਹੋਰ ਵੀ ਚੰਗਾ ਹੁੰਦਾ। 11 ਮਈ ਨੂੰ ਰਿਲੀਜ਼ ਹੋਈ ਇਹ ਫਿਲਮ ਪਹਿਲੇ ਭਾਰਤ ਵਿਚ ਸਿਰਫ 77 ਲੱਖ ਦਾ ਵਪਾਰ ਹੀ ਕਰ ਸਕੀ। ਅਮਰੀਕਾ ਵਿਚ 23 ਲੱਖ 47 ਹਜ਼ਾਰ, ਆਸਟ੍ਰੇਲੀਆ ਵਿਚ 21 ਲੱਖ 86 ਹਜ਼ਾਰ ਅਤੇ ਬਰਤਾਨੀਆ ਵਿਚ ਸਿਰਫ 6 ਲੱਖ 9 ਹਜ਼ਾਰ ਹੀ ਕਮਾ ਸਕੀ। ਇਸ ਤਰ੍ਹਾਂ ਇਹ ਫਿਲਮ ਪਹਿਲੇ ਹਫਤੇ ਸਿਰਫ ਇਕ ਕਰੋੜ ਅਤੇ 28 ਲੱਖ ਦਾ ਬਿਜਨਸ ਕਰਨ ਵਿਚ ਕਾਮਯਾਬ ਹੋਈ ਜੋ ਕਿ ਖਾਸ ਤਸੱਲੀਬਖਸ਼ ਨਹੀਂ ਮੰਨਿਆ ਜਾ ਸਕਦਾ। ਜੇ ਇਸ ਫਿਲਮ ਦਾ 'ਮਿਰਜ਼ਾ ਦੀ ਅਨਟੋਲਡ ਸਟੋਰੀ' ਨਾਲ ਮੁਕਾਬਲਾ ਕਰੀਏ ਤਾਂ ਕਮਾਈ ਦੇ ਪੱਖੋਂ ਇਹ ਫਿਲਮ ਕਾਫੀ ਪਿੱਛੇ ਹੈ। ਫਿਰ ਵੀ ਬਾਕਸ ਆਫਿਸ ਤੇ ਹਿੱਟ ਹੋਣਾ ਹੀ ਫਿਲਮ ਦੀ ਕਾਮਯਾਬੀ ਦਾ ਮਾਪਦੰਡ ਨਹੀਂ ਹੁੰਦਾ, ਸਗੋਂ ਫਿਲਮ ਰਾਹੀਂ ਲੋਕ ਮਨਾਂ ਤੇ ਆਪਣੀ ਛਾਪ ਛੱਡਣਾ ਵੀ ਇਕ ਅਹਿਮ ਪਹਿਲੂ ਹੈ, ਜਿਸ ਵਿਚ 'ਟੌਅਰ ਮਿੱਤਰਾਂ ਦੀ' ਕਾਮਯਾਬ ਹੋਈ ਹੈ। ਉਧਾਲਾ 'ਕੁੜੀ ਨੂੰ ਵਰਗਲਾ ਕੇ ਲੈ ਕੇ ਜਾਣ' ਦੀਆਂ ਸੁਰਖੀਆਂ ਹਰ ਰੋਜ਼ ਸਮਾਚਾਰ ਪੱਤਰਾਂ ਵਿਚ ਆਮ ਵੇਖਣ ਨੂੰ ਮਿਲਦੀਆਂ ਹਨ। ਰਿਪੋਰਟ ਦਰਜ ਹੁੰਦੀ ਹੈ ਕਿ ਫਲਾਣਾ ਬੰਦਾ ਗੁਆਂਢੀਆਂ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ ਜਾਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਪਾਠਕ ਇਸ ਖ਼ਬਰ ਦੇ ਡੂੰਘੇ ਅਰਥਾਂ ਵੱਲ ਘੱਟ ਹੀ ਨਜ਼ਰ ਮਾਰਦੇ ਹਨ ਜਾਂ ਮਾਰਨ ਦੀ ਸਮਰੱਥਾ ਰੱਖਦੇ ਹਨ। ਜਿਹੜੀ ਔਰਤ ਆਪਣੀ ਮਰਜ਼ੀ ਨਾਲ ਕਿਸੇ ਗੈਰ ਮਰਦ ਨਾਲ ਗਈ ਹੋਵੇ, ਉਸ ਮਰਦ ਉਪਰ ਬਲਾਤਕਾਰ ਦਾ ਇਲਜ਼ਾਮ ਕਿੰਨਾ ਕੁ ਸਹੀ ਹੋ ਸਕਦਾ ਹੈ। ਇਹ ਇਕ ਵਿਚਾਰਨ ਵਾਲਾ ਸਵਾਲ ਹੈ। ਪਥਰੀਲੀ ਜ਼ਮੀਨ ਤੇ ਸਬਜ਼ੀ ਨਾ ਉੱਗੇ ਤਾਂ ਮੀਂਹ ਨੂੰ ਕਾਹਦਾ ਉਲਾਂਭਾ? ਪੰਜਾਬੀ ਅਖਾਣ ਇੱਥੇ ਖਰਾ ਉਤਰਦਾ ਹੈ ਕਿ ਜੇ ਆਪਣੀ ਕੁਕੜੀ ਚੰਗੀ ਹੋਵੇ ਤਾਂ ਉਹ ਗੁਆਂਢੀਆਂ ਦੇ ਘਰ ਆਂਡੇ ਕਿਉਂ ਦੇਵੇ? ਅਸਲ ਵਿਚ ਅਜਿਹੀਆਂ ਖ਼ਬਰਾਂ ਦੀ ਜੜ੍ਹ ਨੂੰ ਸਮਝਣ ਲਈ ਪੰਜਾਬ ਦੀ ਸਭਿਆਚਾਰਕ ਮਾਨਸਿਕਤਾ ਨੂੰ ਵੀ ਥੋੜ੍ਹਾ ਸਮਝ ਲੈਣਾ ਚਾਹੀਦਾ ਹੈ। ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੇ ਸਮਾਜਿਕ ਜੀਵਨ ਦਾ ਇਕ ਅੰਗ ਉਧਾਲਾ ਵੀ ਰਿਹਾ ਹੈ। ਉਧਾਲਾ ਦਾ ਮਤਲਬ ਹੈ ਕਿਸੇ ਤੀਵੀਂ ਦਾ ਕਿਸੇ ਦੂਜੇ ਘਰ ਦੇ ਸ਼ਖਸ ਨਾਲ ਨੱਠ ਜਾਣਾ। ਕਿਸੇ ਤੀਵੀਂ ਨੂੰ ਮਰਦ ਉਸਦੀ ਮਰਜ਼ੀ ਵਿਰੁੱਧ ਚੁੱਕ ਕੇ ਲੈ ਜਾਣਾ। ਪੰਜਾਬੀ ਲੋਕ ਧਾਰਾ ਦਾ ਜ਼ਿਕਰ ਕਰਦੇ ਹੋਏ ਵਣਜਾਰਾ ਬੇਦੀ ਲਿਖਦੇ ਹਨ- ਆਦਿਮ ਅਵਸਥਾ ਵਿਚ ਬਹੁਤੇ ਵਿਆਹ ਉਧਾਲੇ ਹੀ ਹੁੰਦੇ ਸਨ। ਪੰਜਾਬ ਵਿਚ ਦੁਲ੍ਹੇ ਦੇ ਹੱਥ ਵਿਚ ਸ਼ਸਤਰ ਫੜ ਕੇ ਘੋੜੀ ਉਤੇ ਸਵਾਰ ਹੋ ਕੇ ਲਸ਼ਕਰ (ਜੰਝ) ਸਮੇਤ ਕੰਨਿਆ ਦੇ ਘਰ ਢੁੱਕਣ ਆਦਿ ਦਾ ਸਾਰਾ ਪਰਪੰਚ ਉਧਾਲੇ ਦਾ ਹੀ ਸੋਧਿਆ ਰੂਪ ਹੈ। ਪੰਜਾਬ ਦੀਆਂ ਕਈ ਪ੍ਰੀਤ ਕਥਾਵਾਂ ਅਤੇ ਲੋਕ ਕਹਾਣੀਆਂ ਵਿਚ ਉਧਾਲੇ ਦੀ ਕਥਾਨਕ ਰੂੜੀ ਵਾਰ-ਵਾਰ ਦੁਹਰਾਈ ਮਿਲਦੀ ਹੈ। ਰਾਂਝਾ ਜੋਗੀ ਦੇ ਭੇਸ ਵਿਚ ਬਿਰਹੋਂ ਕੁੱਠੀ ਹੀਰ ਨੂੰ ਰੰਗਪੁਰ ਤੋਂ ਉਧਾਲ ਕੇ ਲੈ ਜਾਂਦਾ ਹੈ ਪਰ ਹੀਰ ਦੇ ਸਹੁਰਿਆਂ ਨੂੰ ਜਦੋਂ ਖ਼ਬਰ ਮਿਲਦੀ ਹੈ ਤਾਂ ਉਹ ਹੀਰ-ਰਾਂਝੇ ਨੂੰ ਫੜ ਲੈਂਦੇ ਹਨ। ਇਸੇ ਤਰ੍ਹਾਂ ਮਿਰਜ਼ਾ-ਸਾਹਿਬਾਂ ਨੂੰ ਉਸਦੇ ਵਿਆਹ ਤੋਂ ਪਹਿਲਾਂ ਵਾਲੀ ਰਾਤ ਉਧਾਲ ਕੇ ਲੈ ਜਾਂਦਾ ਹੈ, ਪਰ ਸਾਹਿਬਾਂ ਦੇ ਭਰਾ ਰਸਤੇ ਵਿਚ ਜੰਡ ਸਰਾਹਣੇ ਸੁੱਤੇ ਪਏ ਮਿਰਜ਼ੇ ਨੂੰ ਘੇਰ ਕੇ ਮਾਰ ਦਿੰਦੇ ਹਨ। ਸੱਸੀ ਪੁੰਨੂੰ ਦੀ ਪ੍ਰੀਤ ਕਥਾ ਵੀ ਸੁੱਤੇ ਪਏ ਪੁੰਨੂ ਨੂੰ ਉਸਦੇ ਭਰਾ ਉਧਾਲ ਕੇ ਕੀਚਮ ਲੈ ਜਾਂਦੇ ਹਨ। ਜਾਪਦਾ ਹੈ ਕਿ ਮੱਧਕਾਲ ਵਿਚ ਪੰਜਾਬ ਵਿਚ ਉਧਾਲਿਆਂ ਦਾ ਰਿਵਾਜ਼ ਆਮ ਸੀ। ਇੋ ਕਾਰਨ ਹੈ ਕਿ ਉਸ ਯੁੱਗ ਦੀਆਂ ਕਥਾਵਾਂ ਵਿਚ ਉਧਾਲਾ ਪ੍ਰਮੁੱਖ ਕਥਾਨਕ ਰੂੜੀ ਰਹੀ ਹੈ। ਪੰਜਾਬ ਦੀਆਂ ਲੋਕ ਕਹਾਣੀਆਂ ਖਾਸ ਤੌਰ ਤੇ ਪਰੀ ਕਹਾਣੀਆਂ ਵਿਚ ਵੀ ਉਧਾਲੇ ਦੀ ਕਥਾਨਕ ਰੂੜੀ ਕਾਫੀ ਮਾਤਰਾ ਵਿਚ ਮਿਲਦੀ ਹੈ। ਅਨੇਕਾਂ ਬਾਤਾਂ ਵਿਚ ਜਿੰਨ ਕਿਸੇ ਸੁੰਦਰ ਸ਼ਹਿਜ਼ਾਦੀ ਜਾਂ ਮੁਟਿਅਰ ਨੂੰ ਉਧਾਲ ਕੇ ਬੰਦੀ ਬਣਾ ਲੈਂਦਾ ਹੈ। ਨਾਇਕ ਜਿੰਨ ਨੂੰ ਮਾਰ ਕੇ ਸ਼ਹਿਜ਼ਾਦੀ ਨੂੰ ਕੈਦ ਵਿਚੋਂ ਮੁਕਤ ਕਰਕੇ ਉਸ ਨਾਲ ਖੁਦ ਵਿਆਹ ਕਰ ਲੈਂਦਾ ਹੈ। ਸੁੰਦਰ ਲੜਕੀਆਂ ਨੂੰ ਉਧਾਲਣ ਦੇ ਹਵਾਲੇ ਵੀ ਕਈ ਕਥਾਵਾਂ ਵਿਚ ਮਿਲਦੇ ਹਨ। ਸ਼ਾਹ ਬਹਿਰਾਮ ਦੇ ਕਿੱਸੇ ਵਿਚ ਸਫੈਦ ਦੇਵ ਬਹਿਰਾਮ ਉਤੇ ਮੋਹਿਤ ਹੋ ਜਾਂਦਾ ਹੈ। ਉਹ ਮੌਕਾ ਮਿਲਣ ਤੇ ਬਹਿਰਾਮ ਨੂੰ ਚੁੱਕ ਕੇ ਆਪਣੀ ਦੇਵਨਗਰੀ ਵਿਚ ਲੈ ਜਾਂਦਾ ਹੈ ਅਤੇ ਉਸਦੀ ਬੜੀ ਸੇਵਾ ਕਰਦਾ ਹੈ। ਡਾ. ਐਮ. ਐਸ. ਰੰਧਾਵਾ ਦੀ ਪੁਸਤਕ 'ਪੰਜਾਬ' ਦੇ ਪੰਨਾ ਨੰ. 185 ਉਤੇ ਲਿਖਿਆ ਹੈ- ਕਾਂਗੜੇ ਵਿਚ ਜੇ ਕੋਈ ਕੁਆਰੀ ਜਾਂ ਵਿਆਹੀ ਇਸਤਰੀ ਕਿਸੇ ਗੁਆਂਢੀ ਨਾਲ ਨਿਕਲ ਜਾਵੇ ਤਾਂ ਉਧਾਲਣ ਵਾਲੇ ਨੂੰ ਇਸ ਅਪਰਾਧ ਬਦਲੇ ਇਹ ਸਜ਼ਾ ਦਿੱਤੀ ਜਾਂਦੀ ਹੈ ਕਿ ਜੇ ਤੀਵੀਂ ਕੁਆਰੀ ਹੋਵੇ ਤਾਂ ਉਹ ਕੁਝ ਰੁਪਏ ਉਸਦੇ ਪਿਓ ਨੂੰ ਅਤੇ ਜੇ ਵਿਆਹੀ ਹੋਵੇ ਤਾਂ ਉਸਦੇ ਪਤੀ ਨੂੰ ਮੁਆਵਜ਼ੇ ਵਜੋਂ ਦੇਵੇ। ਕੁੱਲੂ ਵਿਚ ਜੇ ਉਧਾਲਿਆ ਜੋੜਾ 'ਝੀਂਡ ਫੂਕ' ਦੁਆਰਾ ਵਿਆਹ ਕਰ ਲਵੇ ਤਾਂ ਇਹ ਵਿਆਹ ਸਮਾਜਿਕ ਤੌਰ ਉਤੇ ਜਾਇਜ਼ ਮੰਨ ਲਿਆ ਜਾਂਦਾ ਹੈ। ਇਸ ਰਸਮ ਵੇਲੇ ਮੁੰਡਾ ਕੁੜੀ ਦੋਵੇਂ ਝੀਂਡ ਨੂੰ ਅੱਗ ਲਗਾ ਕੇ ਉਸਦੇ ਦੁਆਲੇ ਇਕ ਦੂਜੇ ਦਾ ਹੱਥ ਫੜ ਕੇ ਅੱਠ ਫੇਰੇ ਲੈ ਲੈਂਦੇ ਹਨ। ਉਕਤ ਉਦਾਹਰਣਾਂ ਇਹ ਦਰਸਾਉਣ ਲਈ ਕਾਫੀ ਹਨ ਕਿ ਉਧਾਲਾ ਪੰਜਾਬ ਦੇ ਸਮਾਜਿਕ ਵਿਹਾਰ ਦਾ ਹਿੱਸਾ ਰਿਹਾ ਹੈ। ਅੱਜ ਵੀ ਇਹ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹੈ। ਇਸ ਦੇ ਨਾਲ ਹੀ ਇੱਜ਼ਤ ਖਾਤਰ ਕਤਲ ਦੀ ਪ੍ਰਥਾ ਵੀ ਇਸੇ ਪ੍ਰਸੰਗ ਵਿਚ ਵੇਖੀ ਜਾ ਸਕਦੀ ਹੈ। ਸਭਿਆਚਾਰਕ ਕਦਰਾਂ ਕੀਮਤਾਂ ਕਿਸੇ ਸਭਿਆਚਾਰਕ ਵਰਗ ਦੇ ਮਨਾਂ ਵਿਚ ਇੰਨੀਆਂ ਡੂੰਘੀਆਂ ਹੁੰਦੀਆਂ ਹਨ ਕਿ ਉਹਨਾਂ ਨੂੰ ਜੜ੍ਹੋਂ ਉਖਾੜਨਾ ਅਸੰਭਵ ਹੁੰਦਾ ਹੈ। ਪਰ ਕੀ ਗਲਤ ਕਦਰਾਂ-ਕੀਮਤਾਂ ਖਿਲਾਫ ਆਵਾਜ਼ ਉਠਾਉਣ ਅਤੇ ਨਕਾਰਨ ਨਾਲ ਕੁਝ ਬਦਲਾਅ ਆਉਣ ਦੀ ਸੰਭਾਵਨਾ ਹੁੰਦੀ ਹੈ। ਸਾਰੇ ਜਾਗਰੂਕ ਪੰਜਾਬੀਆਂ ਨੂੰ ਇਸ ਪੱਖੋਂ ਸੋਚਣ ਦੀ ਲੋੜ ਹੈ।