ਪੰਜਾਬ ਸਰਕਾਰ ਵੱਲੋ ਅਣਖ ਖਾਤਰ ਕਤਲ ਦੀਆ ਘਟਨਾਵਾਂ ਰੋਕਣ ਲਈ ਦਿਸ਼ਾ ਨਿਰਦੇਸ਼ ਜਾਰੀ ਚੰਡੀਗੜ, (ਜਗਦੇਵ ਸਿੰਘ) ਪੰਜਾਬ ਸਰਕਾਰ ਨੇ ਰਾਜ ਵਿਚ ਅਣਖ ਖਾਤਰ ਕਤਲ ਦੀਆ ਘਟਨਾਵਾਂ ਰੋਕਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੇ‘ ਦਿਸ਼ਾ ਨਿਰਦੇਸ਼ ਦੀ ਸਖਤੀ ਨਾਲ ਪਾਲਣਾ ਲਈ ਪੰਜਾਬ ਰਾਜ ਦੇ ਸਮੂਹ ਜ਼ਿਲਾ ਮੈਜਿਸਟਰੇਟਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਲਿਖਿਆ ਗਿਆ ਹੈ। ਬੁਲਾਰੇ ਅਨੁਸਾਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਧਮਕੀ ਦੇਣ ਵਾਲੇ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗਾੜਣ ਵਾਲੇ ਮਾਤਾ ਪਿਤਾ/ਰਿਸ਼ਤੇਦਾਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਨਵੇ- ਵਿਆਹੇ ਜੋੜਿਆਂ ਨੂੰ ਜੇਕਰ ਜੀਵਨ ਅਤੇ ਸੰਪਤੀ ਸਬੰਧੀ ਖਤਰਾ ਮਹਿਸੂਸ ਹੋਵੇ ਤਾਂ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।ਇਹ ਸੁਰੱਖਿਆ ਉਦੋ‘ ਤੱਕ ਜਾਰੀ ਰੱਖੀ ਜਾਵੇ ਜਦੋ‘ ਤੱਕ ਉਹ ਖੁੱਦ ਨੂੰ ਪੂਰੀ ਤਰਾਂ ਸੁਰਖਿਅਤ ਮਹਿਸੂਸ ਨਾ ਕਰਨ। ਬੁਲਾਰੇ ਨੇ ਅੱਗੇ ਦੱਸਿਆ ਕਿ ਅਜਿਹੇ ਜੋੜਿਆਂ ਨੂੰ ਉਹਨਾਂ ਦੇ ਵਿਆਹ ਤੋ- 6 ਹਫਤਿਆਂ ਤੱਕ ਉਹਨਾਂ ਦੇ ਸੁਰੱਖਿਅਤ ਜੀਵਨ ਅਤੇ ਆਜਾਦੀ ਨਾਲ ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਮੁਹੱਈਆ ਕਰਵਾਉਣ ਲਈ ਸੁਰੱਖਿਆ ਕੇ-ਦਰ ਵੀ ਸਥਾਪਿਤ ਕੀਤੇ ਗਏ ਹਨ। ਅਜਿਹੇ ਜੋੜਿਆਂ ਨੂੰ ਜ਼ਿਲਾ ਰਜਿਸਟਰਾਰ ਦੀ ਅਦਾਲਤ ਵਿਚ ਬਿਨੈ ਪੱਤਰ ਦੇਣ ‘ਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ ਅਤੇ ਉਚਿਤ ਸੁਰੱਖਿਆ ਮੁਹੱਈਆ ਕਰਵਾਉਣਾ ਸਬੰਧਤ ਕਮਿਸ਼ਨਰ/ਐਸ.ਪੀ/ਐਸ.ਐਸ.ਪੀ ਯਕੀਨੀ ਬਣਾਉਣਗੇ। ਤਾਜ਼ਾ ਦਿਸ਼ਾ ਨਿਰਦੇਸ਼ਾ ਅਨੁਸਾਰ ਅਜਿਹੇ ਜੋੜਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਸ਼ਾਂਤੀ ਨਾਲ ਜੀਵਨ ਜੀਣ ਦੇਣ ਲਈ ਪੁਲਿਸ ਕਮਿਸ਼ਨਰ/ ਐਸ.ਐਸ.ਪੀ ਦਫਤਰਾਂ ਵਿਚ ਵਿਸ਼ੇਸ਼ ਮਸ਼ਵਰਾ ਸੈਲ ਬਣਾਏ ਜਾਣਗੇ। ਪਿੰਡਾਂ ਵਿਚ ਗ੍ਰਾਂਮ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਬਣੇ ਵਿਸ਼ੇਸ਼ ਸੈਲ ਪ੍ਰੇਮ ਵਿਆਹ ਕਰਨ ਵਾਲੇ ਜੋੜਿਆਂ ਨਾਲ ਸਮਝੌਤਾ ਕਰਨ ਦਾ ਵਿਰੋਧ ਕਰਨ ਵਾਲੇ ਮਾਪਿਆਂ/ ਰਿਸ਼ਤੇਦਾਰਾਂ ਨੂੰ ਇਸ ਗੱਲ ਲਈ ਰਜਾਮੰਦ ਕਰਨਗੇ ਕਿ ਉਹ ਅਜਿਹੇ ਵਿਆਹਾਂ ਨੂੰ ਆਪਣੇ ਪਰਿਵਾਰ ਦੀ ਅਣਖ ਦੇ ਵਿਰੁੱਧ ਜਾਂ ਆਪਣੀ ਬੇਇਜ਼ਤੀ ਦੇ ਤੌਰ ‘ਤੇ ਨਾ ਮੰਨਣ। ਦਿਸ਼ਾ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੇਮੀ ਜੋੜੇ ਦੇ ਜੀਵਨ ਜੀਉਣ ਅਤੇ ਸੁਤੰਤਰਤਾ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਬਾਰੇ ਕਿਸੇ ਨੂੰ ਕਿਸੇ ਵਲੋ- ਕੋਈ ਧਮਕੀ ਨਾ ਦਿੱਤੀ ਜਾਵੇ ਕਿਉਕਿ ਇਸ ਤਰ•ਾਂ ਕਰਨ ਨਾਲ ਸਮਾਜਿਕ ਤਣਾਵ ਪੈਦਾ ਹੋਣ ਦਾ ਖਤਰਾ ਬਣ ਜਾਂਦਾ ਹੈ। ਅਜਿਹੇ ਬਾਲਗ ਪ੍ਰੇਮੀ ਜੋੜਿਆਂ ਦੇ ਖਿਲਾਫ ਧਾਰਾ 363/366/373 ਦੇ ਅਧੀਨ ਮਾਤਾ-ਪਿਤਾ, ਰਿਸ਼ਤੇਦਾਰਾਂ ਵਲੋ- ਝੂਠੇ ਕੇਸ ਨਾ ਰਜਿਸਟਰ ਕੀਤੇ ਜਾਣ ਪ੍ਰੰਤੂ ਨਾਬਾਲਿਗ ਜੋੜਿਆਂ ਦੇ ਮਾਮਲੇ ਵਿਚ ਪੁਲਿਸ ਸਖਤੀ ਨਾਲ ਕਾਰਵਾਈ ਕਰੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਜੋੜਿਆਂ ਨੂੰ ਅਲੱਗ ਕਰਨ ਅਤੇ ਉਹਨਾਂ ਦੇ ਖਿਲਾਫ ਹਿੰਸਕ ਕਾਰਵਾਈ ਕਰਨ ਦੀਆਂ ਧਮਕੀਆਂ ਦੇਣ ਦੀ ਪ੍ਰਵਿਰਤੀ ਨਾਲ ਸਖਤੀ ਨਾਲ ਨਿਪਟਿਆ ਜਾਵੇ ।